ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ ਢਾਹੀਆਂ ਗਈਆਂ 2 ਚਿਮਨੀਆਂ

ਬਠਿੰਡਾ: ਪੰਜਾਬ ਵਿਚ ਬਿਜਲੀ ਉਤਪਾਦਨ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਕਰਦੇ ਹੋਏ ਬਠਿੰਡਾ ਦੇ ਬੰਦ ਕੀਤੇ ਗਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ ਤਿੰਨ…

ਬਠਿੰਡਾ: ਪੰਜਾਬ ਵਿਚ ਬਿਜਲੀ ਉਤਪਾਦਨ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਕਰਦੇ ਹੋਏ ਬਠਿੰਡਾ ਦੇ ਬੰਦ ਕੀਤੇ ਗਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ ਤਿੰਨ ਅਤੇ ਚਾਰ ਨੰਬਰ ਯੂਨਿਟ ਦੀਆਂ 2 ਚਿਮਨੀਆਂ ਨੂੰ ਸੁੱਟ ਦਿੱਤਾ ਗਿਆ ਜਦਕਿ ਇਮਾਰਤ ਨੂੰ ਵੀ ਢਾਹਿਆ ਜਾ ਰਿਹਾ ਹੈ। ਚਿਮਨੀਆਂ ਨੂੰ ਸੁੱਟਣ ਦਾ ਵੀਡੀਓ ਵੀ ਵਾਇਰਲ ਹੋਇਆ ਹੈ।

ਪੜੋ ਹੋਰ ਖਬਰਾਂ: ਕਾਬੁਲ ਛੱਡਣ ਲਈ ਏਅਰਪੋਰਟ ‘ਤੇ ਲੜਕੀਆਂ ਨੂੰ ਕਰਵਾਉਣਾ ਪਿਆ ਜ਼ਬਰੀ ਵਿਆਹ, ਰਿਪੋਰਟ ‘ਚ ਖੁਲਾਸਾ

ਇਸ ਦੌਰਾਨ ਲੋਕਾਂ ਨੇ ਵਿੱਤ ਮੰਤਰੀ ਨੂੰ ਉਨ੍ਹਾਂ ਦੇ ਸ਼ਬਦਾਂ ਦੀ ਯਾਦ ਦਿਵਾਈ ਜਿਸ ਵਿਚ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਕਹਿੰਦੇ ਸਨ ਕਿ ਭਲੇ ਹੀ ਕੁਝ ਵੀ ਹੋ ਜਾਵੇ, ਮੈਂ ਇਨ੍ਹਾਂ ਚਿਮਨੀਆਂ ’ਚੋਂ ਮੁੜ ਧੂਆ ਕੱਢ ਕੇ ਦਿਖਾਵਾਂਗਾ। ਲੋਕਾਂ ਨੇ ਕਿਹਾ ਕਿ ਚਿਮਨੀਆਂ ’ਚੋਂ ਧੂੰਆ ਨਿਕਲਦੇ ਨਿਕਲਦੇ ਵਿੱਤ ਮੰਤਰੀ ਨੇ ਚਿਮਨੀਆਂ ਦਾ ਹੀ ਧੂੰਆ ਕੱਢ ਦਿੱਤਾ। ਜ਼ਿਕਰਯੋਗ ਹੈ ਕਿ ਥਰਮਲ ਪਲਾਂਟ ਦੀ ਇਮਾਰਤ ਅਤੇ ਚਿਮਨੀਆਂ ਨੂੰ  ਢਾਹੁਣ ਦਾ ਠੇਕਾ ਵੀ ਇਕ ਨਿੱਜੀ ਕੰਪਨੀ ਨੂੰ ਸੌਪਿਆ ਗਿਆ ਹੈ ਜੋ ਲਗਾਤਾਰ ਆਪਣਾ ਕੰਮ ਕਰ ਰਹੀ ਹੈ।

ਪੜੋ ਹੋਰ ਖਬਰਾਂ: ਸਿਆਸਤ ਨਾਲ ਜੁੜੀ ਵੱਡੀ ਖਬਰ, ਵਿਸ਼ੇਸ਼ ਇਜਲਾਸ ਤੋਂ ਬਾਅਦ ਪਰਗਟ ਸਿੰਘ ਦੇ ਘਰ ਸਿੱਧੂ ਖੇਮੇ ਦੀ ਬੈਠਕ

Leave a Reply

Your email address will not be published. Required fields are marked *