ਗੜ੍ਹਸ਼ੰਕਰ ਵਿਖੇ ਨੌਜਵਾਨਾਂ ਦਾ ਘਰ ‘ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ

ਗੜ੍ਹਸ਼ੰਕਰ (ਇੰਟ.)- ਗੜ੍ਹਸ਼ੰਕਰ ਵਿਖੇ ਵਾਰਡ ਨੰ. 2 ‘ਚ ਕੁਝ ਵਿਅਕਤੀਆਂ ਵਲੋਂ ਘਰ ‘ਚ ਦਾਖਲ ਹੋ ਕੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ…

ਗੜ੍ਹਸ਼ੰਕਰ (ਇੰਟ.)- ਗੜ੍ਹਸ਼ੰਕਰ ਵਿਖੇ ਵਾਰਡ ਨੰ. 2 ‘ਚ ਕੁਝ ਵਿਅਕਤੀਆਂ ਵਲੋਂ ਘਰ ‘ਚ ਦਾਖਲ ਹੋ ਕੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਸੋਨੀ (28) ਪੁੱਤਰ ਚਰਨਜੀਤ ਸਿੰਘ ਵਾਸੀ ਵਾਰਡ ਨੰਬਰ 2 ਗੜ੍ਹਸ਼ੰਕਰ ਵਜੋਂ ਹੋਈ ਹੈ।

East Delhi: Bride receives bullet injury in celebratory firing

Read more- ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਮਗਰੋਂ ਰਾਹੁਲ ਗਾਂਧੀ ਨੇ ਜਤਾਇਆ ਦੁੱਖ 

ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਨ ਕੀਤੇ ਗੁਰਪ੍ਰੀਤ ਸੋਨੀ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ। ਜਿਥੋਂ ਉਸ ਨੂੰ ਹੁਸ਼ਿਆਰਪੁਰ ਲਈ ਰੈਫ਼ਰ ਕਰ ਦਿੱਤਾ ਗਿਆ। ਰਸਤੇ ਵਿਚ ਜਾਂਦਿਆਂ ਹੀ ਗੁਰਪ੍ਰੀਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਪਹਿਲਾਂ ਕਿਸੇ ਮਾਮਲੇ ‘ਚ ਜੇਲ੍ਹ ਵੀ ਜਾ ਚੁੱਕਾ ਹੈ। ਗੁਰਪ੍ਰੀਤ ਸੋਨੀ ਕੁਝ ਸਾਲ ਪਹਿਲਾਂ ਗੜ੍ਹਸ਼ੰਕਰ ਨੇੜੇ ਗੋਲੀਆ ਮਾਰ ਕੇ ਕਤਲ ਕੀਤੇ ਕਾਕਾ ਸ਼ਿਕਾਰੀ ਦੇ ਸਾਥੀਆਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਗੜ੍ਹਸ਼ੰਕਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *