ਫ਼ਿਰੋਜ਼ਪੁਰ ‘ਚ ਹੋਈ ਵੱਡੀ ਵਾਰਦਾਤ,ਲੁਟੇਰਿਆਂ ਨੇ ਏ.ਟੀ.ਐਮ ਤੋੜ ਕੇ 4.84 ਲੱਖ ਦੀ ਕੀਤੀ ਲੁੱਟ

ਫ਼ਿਰੋਜ਼ਪੁਰ (ਬਿਊਰੋ)- ਫ਼ਿਰੋਜ਼ਪੁਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਤਾਜ਼ਾ ਵਾਰਦਾਤ ਤਹਿਤ ਬੀਤੀ ਰਾਤ ਲੁਟੇਰਿਆਂ ਵਲੋਂ ਨਾਮਦੇਵ ਚੌਂਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ…

ਫ਼ਿਰੋਜ਼ਪੁਰ (ਬਿਊਰੋ)- ਫ਼ਿਰੋਜ਼ਪੁਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਤਾਜ਼ਾ ਵਾਰਦਾਤ ਤਹਿਤ ਬੀਤੀ ਰਾਤ ਲੁਟੇਰਿਆਂ ਵਲੋਂ ਨਾਮਦੇਵ ਚੌਂਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ ਨੂੰ ਗੈਸ ਕਟਰ ਨਾਲ ਕੱਟ ਕੇ 4.84 ਲੱਖ ਰੁਪਏ ਲੁੱਟ ਕੇ ਲੈ ਗਏ। ਪੁਲਿਸ ਵਲੋਂ ਮੌਕੇ ਤੋਂ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Read more- ਅਭਿਨੇਤਾ ਤੇ ਬਿਗ ਬੌਸ ਵਿਨਰ ਰਹੇ ਸਿਧਾਰਥ ਸ਼ੁਕਲਾ ਦਾ ਹਾਰਟ ਅਟੈਕ ਨਾਲ ਦੇਹਾਂਤ 

ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਕੈਮਰਿਆਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਕਾਰ ਵਿਚ ਆਏ ਜਿਨ੍ਹਾਂ ਵਿਚੋਂ ਇਕ ਚੋਰ ਬਾਹਰ ਖੜ੍ਹਾ ਰਿਹਾ, ਜਦੋਂਕਿ ਦੂਜਾ ਗੈਸ ਕਟਰ ਨਾਲ ਏ.ਟੀ.ਐੱਮ. ਦਾ ਸ਼ਟਰ ਕੱਟਦਾ ਹੈ।

ਚੋਰਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਚੋਰਾਂ ਦੀ ਭਾਲ ਕਰ ਲਵੇਗੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *