ਪਟਿਆਲਾ: ਪਿਛਲੇ ਦਿਨੀਂ ਸ਼ਾਂਤਮਈ ਤਰੀਕੇ ਦੇ ਨਾਲ ਕਰਨਾਲ ਵਿਚ ਪ੍ਰੋਟੈਸਟ ਕਰ ਰਹੇ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਅਤੇ ਐੱਸਡੀਐੱਮ ਵੱਲੋਂ ਦਿੱਤੇ ਗਏ ਹੁਕਮਾਂ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦੇ ਬੱਸ ਅੱਡਾ ਚੌਕ ਵਿਚ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਗਿਆ ਅਤੇ ਬੀਜੇਪੀ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪੜੋ ਹੋਰ ਖਬਰਾਂ: ਤਰਨਤਾਰਨ ‘ਚ ਵੱਡੀ ਸਾਜ਼ਿਸ਼ ਨਾਕਾਮ, 2 ਹੈਂਡ ਗ੍ਰਨੇਡ ਸਣੇ ਇਕ ਵਿਅਕਤੀ ਕਾਬੂ
ਇਸ ਦੌਰਾਨ ਇਕੱਠੇ ਹੋਏ ਆਪ ਵਰਕਰਾਂ ਨੇ ਕਿਹਾ ਕਿ ਜਦੋਂ ਤੱਕ ਬੀਜੇਪੀ ਸਰਕਾਰ ਕਰਨਾਲ ਦੇ ਐੱਸਡੀਐੱਮ ਨੂੰ ਕਾਰਵਾਈ ਅਧੀਨ ਨੌਕਰੀ ਤੋਂ ਨਹੀਂ ਹਟਾਉਂਦੀ ਉਦੋਂ ਤੱਕ ਪ੍ਰੋਟੈਸਟ ਕਰਦੇ ਰਹਾਂਗੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੇ ਕਿਹਾ ਕਿ ਚਾਹੇ ਕੈਪਟਨ ਸਰਕਾਰ ਅਤੇ ਚਾਹੇ ਖੱਟੜ ਸਰਕਾਰ ਸਾਰੇ ਹੀ ਆਮ ਆਦਮੀ ਪਾਰਟੀ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਕਦੇ ਵੀ ਮਨਜ਼ੂਰ ਨਹੀਂ ਕਰੇਗੀ।
ਪੜੋ ਹੋਰ ਖਬਰਾਂ: ਜਲੰਧਰ ‘ਚ ਦੋ ਧਿਰਾਂ ਵਿਚਾਲੇ ਫਾਈਰਿੰਗ, ਇਕ ਵਿਅਕਤੀ ਦੀ ਹੋਈ ਮੌਤ





