ਚੰਡੀਗੜ੍ਹ- ਪੰਜਾਬ ਕਾਂਗਰਸ ਵਿਚ ਬੀਤੇ ਕਈ ਦਿਨਾਂ ਤੋਂ ਸਿਆਸੀ ਕਲੇਸ਼ ਜਾਰੀ ਹੈ। ਕੈਬਨਿਟ ਦੇ ਸੀਨੀਅਰ ਮੰਤਰੀਆਂ ਵਲੋਂ ਲਗਾਤਾਰ ਆਪਸੀ ਮੀਟਿੰਗਾਂ ਕਰਕੇ ਪੰਜਾਬ ਮੁੱਖ ਮੰਤਰੀ ਉੱਤੇ ਸ਼ਬਦੀ ਹਮਲੇ ਬੋਲੇ ਜਾ ਰਹੇ ਹਨ। ਇਸ ਸਾਰੇ ਘਟਨਾਕ੍ਰਮ ਦੀ ਲਿਵੰਗ ਇੰਡੀਆ ਨਿਊਜ਼ ਪਲ-ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾ ਰਿਹਾ ਹੈ। ਅੱਜ ਵੀ ਪਰਗਟ ਸਿੰਘ ਦੇ ਘਰੇ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਈ ਮੰਤਰੀ ਮੀਟਿੰਗ ਲਈ ਪਹੁੰਚੇ ਹੋਏ ਸਨ। ਇਸ ਤੋਂ ਬਾਅਦ ਜਦੋਂ ਲਿਵਿੰਗ ਇੰਡੀਆ ਨਿਊਜ਼ ਦੇ ਪੱਤਰਕਾਰ ਆਸ਼ੂ ਅਨੇਜਾ ਨੇ ਇਸ ਮੀਟਿੰਗ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਚਿਹਰੇ ਉੱਤੇ ਇਸ ਹੀ ਬੌਖਲਾਹਟ ਸਾਫ ਦੇਖਣ ਮਿਲੀ ਤੇ ਭੜਕੇ ਹੋਏ ਸੁਖਜਿੰਦਰ ਰੰਧਾਵਾ ਨੇ ਪੱਤਰਕਾਰ ਨੂੰ ਹੀ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਦੇਖੋ ਪੂਰੀ ਵੀਡੀਓ-



