ਚੰਡੀਗੜ੍ਹ : ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰਨ ਵਾਲੇ ਸਾਬਕਾ DGP ਨੇ ਸਿੱਧੂ ਧੜੇ ਵਿਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਮੁਹੰਮਦ ਮੁਸਤਫ਼ਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੁੱਖ ਰਣਨੀਤਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਮੁਹੰਮਦ ਮੁਸਤਫ਼ਾ ਨੂੰ ਖ਼ੁਦ ਨਿਯੁਕਤੀ ਪੱਤਰ ਦਿੱਤਾ ਗਿਆ ਹੈ।
Love to be associated with Razia Ji and Mustafa sahib pic.twitter.com/kq2GbCmbcF
— Navjot Singh Sidhu (@sherryontopp) August 19, 2021
ਪੜੋ ਹੋਰ ਖਬਰਾਂ: ਦੇਸ਼ ‘ਚ ਕੋਰੋਨਾ ਦੇ 36 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ, 530 ਲੋਕਾਂ ਦੀ ਹੋਈ ਮੌਤ
ਇਸ ਤੋਂ ਪਹਿਲਾਂ ਮੁਹੰਮਦ ਮੁਸਤਫ਼ਾ ਵਲੋਂ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਕਿਸੇ ਵੀ ਸਿਆਸੀ ਅਹੁਦੇ ਉੱਤੇ ਕੰਮ ਨਹੀਂ ਕਰਨਗੇ। ਪਰ ਸਿੱਧੂ ਦੀ ਇਸ ਤਾਜ਼ਾ ਪੇਸ਼ਕਸ਼ ਨੂੰ ਮੁਹੰਮਦ ਮੁਸਤਫਾ ਵਲੋਂ ਸਵਿਕਾਰ ਕਰ ਲਿਆ ਗਿਆ ਹੈ।
ਪੜੋ ਹੋਰ ਖਬਰਾਂ: ਸੁਮੇਧ ਸੈਣੀ ਨੂੰ ਫਿਲਹਾਲ ਨਹੀਂ ਮਿਲੀ ਰਾਹਤ, ਹਾਈਕੋਰਟ ਦਾ ਫੌਰੀ ਜ਼ਮਾਨਤ ਦੇਣ ਤੋਂ ਇਨਕਾਰ
ਇਹ ਵੀ ਦੱਸ ਦੇਈਏ ਕਿ ਕਿ ਨਵਜੋਤ ਸਿੱਧੂ ਵੱਲੋਂ ਚਾਰ ਸਲਾਹਕਾਰ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ‘ਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਟੀਮੈਂਟ ਡਾ. ਅਮਰ ਸਿੰਘ, ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ, ਸਾਬਕਾ ਰਜਿਸਟਰਾਰ ਫਰੀਦਕੋਟ ਮਾਲਵਿੰਦਰ ਸਿੰਘ ਮਾਲੀ ਅਤੇ ਉੱਘੀ ਸ਼ਖਸੀਅਤ ਡਾ. ਪਿਆਰੇ ਲਾਲ ਗਰਗ ਸ਼ਾਮਲ ਸਨ।
ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਬੀਜੇਪੀ ਆਗੂਆਂ ਦਾ ਜ਼ੋਰਦਾਰ ਪ੍ਰਦਰਸ਼ਨ




