ਖੰਨਾ (ਇੰਟ.)- ਇੱਥੋਂ ਕੁਝ ਕਿਲੋਮੀਟਰ ਦੂਰ ਪਿੰਡ ਲਿਬੜਾ ਨੇੜੇ ਗੁਲਜ਼ਾਰ ਕਾਲਜ ਦੇ ਸਾਹਮਣੇ ਜੀ.ਟੀ. ਰੋਡ ‘ਤੇ ਦੋ ਵਾਹਨਾਂ ਦੇ ਵਿਚਕਾਰ ਟੱਕਰ ਤੋਂ ਬਾਅਦ ਇਕ ਵਾਹਨ ਦੇ ਚਾਲਕਾਂ ਵਲੋਂ ਦੂਸਰੇ ਵਾਹਨ (ਕੈਂਟਰ) ਦੇ ਡਰਾਈਵਰ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਹੀ ਇਸ ਦੌਰਾਨ ਕੈਂਟਰ ਮਾਲਕ ਨੇ ਦੱਸਿਆ ਕਿ ਸੈਂਟਰ ਵਿਚ ਸਮਾਨ ਲੈ ਕੇ ਲੁਧਿਆਣਾ ਤੋਂ ਅੰਬਾਲਾ ਜਾ ਰਿਹਾ ਸੀ।
ਰਾਸਤੇ ਵਿਚ ਇਹ ਕਿਸੇ ਨੇ ਹਮਲਾ ਕਰ ਕੇ ਡਰਾਈਵਰ ਦਾ ਕਤਲ ਕਰ ਦਿੱਤਾ ਅਤੇ ਕੰਡਕਟਰ ਜ਼ਖਮੀ ਹਾਲਤ ਵਿਚ ਹੈ, ਉਥੇ ਹੀ ਕੈਂਟਰ ਮਾਲਕ ਨੇ ਕਲ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਹੈ। ਉਥੇ ਹੀ ਮੌਕੇ ‘ਤੇ ਪਹੁੰਚੇ ਖੰਨਾ ਦੇ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ 12-30 ਤੋਂ ਬਾਅਦ ਦੀ ਹੈ। ਮ੍ਰਿਤਕ ਦਾ ਨਾਂ ਰਸ਼ਪਾਲ ਸਿੰਘ ਹੈ, ਟਰਾਂਸਪੋਰਟ ਮਾਲਕ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।



