ਲੁਧਿਆਣਾ- ਸਕੂਲਾਂ (Schools) ਵਿਚ ਕੋਰੋਨਾ ਇਨਫੈਕਸ਼ਨ (Corona Infection) ਦੇ ਮਾਮਲੇ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਰਹੇ ਹਨ। ਸਰਕਾਰ (Govt.) ਵਲੋਂ 26 ਜੁਲਾਈ ਤੋਂ ਕਲਾਸ 10ਵੀਂ ਤੋਂ 12ਵੀਂ ਤੇ ਦੋ ਅਗਸਤ ਤੋਂ ਸਾਰੇ ਸਕੂਲਾਂ ਨੂੰ ਖੋਲ ਦਿੱਤਾ ਗਿਆ ਹੈ। ਇਸ ਤੋਂ ਬਾਅਦ ਚੀਫ ਸੈਕ੍ਰੇਟਰੀ ਪੰਜਾਬ ਵਲੋਂ ਸਕੂਲਾਂ ਵਿਚ ਰੋਜ਼ਾਨਾ ਟੈਸਟਿੰਗ (Testing) ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇਸੇ ਦੇ ਤਹਿਤ ਲੁਧਿਆਣਾ (Ludhiana) ਦੇ ਇਕ ਸਰਕਾਰੀ ਸਕੂਲ ਵਿਚ ਰੈਪਿਡ ਟੈਸਟਿੰਗ ਦੌਰਾਨ ਇਕੋ ਕਲਾਸ ਦੇ 8 ਵਿਦਿਆਰਥੀ (Students) ਕੋਰੋਨਾ ਪਾਜ਼ੇਟਿਵ (Positive) ਪਾਏ ਗਏ ਹਨ।
ਪੜੋ ਹੋਰ ਖਬਰਾਂ: ਟਿਫਿਨ ਬੰਬ ਮਿਲਣ ਤੋਂ ਬਾਅਦ ਪੰਜਾਬ ਭਰ ‘ਚ ਹਾਈ ਅਲਰਟ, ਐਡਵਾਈਜ਼ਰੀ ਜਾਰੀ
ਦੱਸ ਦਈਏ ਕਿ ਸਕੂਲ ਦੇ ਅੱਠੇ ਵਿਦਿਆਰਥੀ 11ਵੀਂ ਕਲਾਸ ਦੇ ਹਨ। ਇਸ ਦੇ ਬਾਅਦ ਸਕੂਲ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਸਾਰਿਆਂ ਦੇ RTPCR ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਦੀ ਰਿਪੋਰਟ 2 ਦਿਨਾਂ ਤੱਕ ਆਉਣੀ ਹੈ। ਉਥੇ ਹੀ ਸਕੂਲ ਦੋ ਸ਼ਿਫਟਾਂ ਵਿਚ ਚੱਲ ਰਿਹਾ ਹੈ। ਕਲਾਸ 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀ ਸਵੇਰ ਦੀ ਸ਼ਿਫਟ ਤੇ ਕਲਾਸ 11ਵੀਂ ਤੇ 12ਵੀਂ ਦੇ ਵਿਦਿਆਰਥੀ ਦੁਪਹਿਰ ਦੀ ਸ਼ਿਫਟ ਵਿਚ ਸਕੂਲ ਆ ਰਹੇ ਹਨ।
ਪੜੋ ਹੋਰ ਖਬਰਾਂ: ਰਾਹਤ ਦੀ ਖਬਰ: ਭਾਰਤ ’ਚ ਹੋਰ ਘਟੀ ਕੋਰੋਨਾ ਦੀ ਰਫ਼ਤਾਰ, ਇੰਨੇ ਲੋਕਾਂ ਦੀ ਹੋਈ ਮੌਤ
ਸਕੂਲ ਵਿਚ ਸਾਹਮਣੇ ਆਏ ਕੋਰੋਨਾ ਮਾਮਲਿਆਂ ਤੋਂ ਬਾਅਦ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਵਿਦਿਆਰਥੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਟੈਸਟ ਰਿਪੋਰਟਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਜ਼ੇਟਿਵ ਆਉਣ ਵਾਲੇ ਵਿਦਿਆਰਥੀਆਂ ਵਿਚੋਂ ਕਿਸੇ ਵਿਚ ਵੀ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਸੀ।
ਪੜੋ ਹੋਰ ਖਬਰਾਂ: ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ ਕੈਪਟਨ, ਪੰਜਾਬ ਕਾਂਗਰਸ ਦੀ ਮੀਟਿੰਗ ‘ਤੇ ਟਿਕੀਆਂ ਨਜ਼ਰਾਂ



