ਸਰਪੰਚ ਯੂਨੀਅਨ ਵਲੋਂ ਆਪਣੀ ਹੀ ਸਰਕਾਰ ਵਿਰੁੱਧ ਕੀਤਾ ਗਿਆ ਧਰਨਾ ਪ੍ਰਦਰਸ਼ਨ

ਸਮਰਾਲਾ (ਇੰਟ.)- ਕਾਂਗਰਸੀ ਸਰਪੰਚ (Congress Sarpanch) ਦੀ ਕੁੱਟਮਾਰ ਅਤੇ ਦਸਤਾਰ ਲਾਹੁਣ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਸਰਪੰਚ ਯੂਨੀਅਨ (Sarpanch Union) ਵੱਲੋਂ ਅਪਣੀ ਹੀ ਪੰਜਾਬ ਸਰਕਾਰ…

ਸਮਰਾਲਾ (ਇੰਟ.)- ਕਾਂਗਰਸੀ ਸਰਪੰਚ (Congress Sarpanch) ਦੀ ਕੁੱਟਮਾਰ ਅਤੇ ਦਸਤਾਰ ਲਾਹੁਣ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਸਰਪੰਚ ਯੂਨੀਅਨ (Sarpanch Union) ਵੱਲੋਂ ਅਪਣੀ ਹੀ ਪੰਜਾਬ ਸਰਕਾਰ (Government of Punjab) ਦੇ ਅਤੇ ਪੁਲਿਸ ਪ੍ਰਸ਼ਾਸਨ (Police administration) ਵਿਰੁੱਧ ਸਮਰਾਲਾ ਦੇ ਮੇਨ ਚੌਕ ਵਿਚ ਧਰਨਾ ਦਿੱਤਾ ਗਿਆ, ਜਿਸ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਪੁਲਸ ਅਤੇ ਕਾਂਗਰਸ (Police and Congress) ਦੇ ਐੱਮ.ਐੱਲ.ਏ. ਖਿਲਾਫ ਬੋਲਦਿਆਂ ਕਿਹਾ ਕਿ ਸਮਰਾਲਾ ‘ਚ ਧਰਨੇ ਲਗਾਉਣ ਤੋਂ ਬਿਨਾਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ।

read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ ‘ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ

ਸਮਰਾਲਾ ਦੇ ਨਜ਼ਦੀਕੀ ਪਿੰਡ ਰਾਜੇਵਾਲ ਦੇ ਸਰਪੰਚ ਦੀ ਪਿਛਲੇ ਦਿਨੀਂ ਕੁੱਟਮਾਰ ਕਰਨ ਅਤੇ ਦਸਤਾਰ ਲਾਹੁਣ ਵਾਲਿਆਂ ਵਿਰੁੱਧ ਪੁਲਿਸ ਵੱਲੋਂ ਢੁੱਕਵੀਂ ਤੇ ਸਖ਼ਤ ਕਾਰਵਾਈ ਨਾ ਕੀਤੇ ਜਾਣ ਕਾਰਣ ਰੋਹ ਵਿੱਚ ਆਏ 50 ਦੇ ਕਰੀਬ ਪਿੰਡ ਦੀਆਂ ਪੰਚਾਇਤਾਂ ਦੇ ਸਰਪੰਚ ਵਲੋਂ ਮੌਰਚਾ ਖੋਲਦੇ ਹੋਏ ਇਸ ਬਲਾਕ ਦੀ ਸਰਪੰਚ ਯੂਨੀਅਨ ਨੇ ਸਥਾਨਕ ਮੁੱਖ ਚੌਕ ਵਿੱਚ ਧਰਨਾ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ। ਇਸ ਤੋਂ ਪਹਿਲਾਂ ਸਵੇਰੇ ਬਲਾਕ ਸਮਿਤੀ ਦੇ ਦਫਤਰ ਵਿਚ ਇਕੱਠੇ ਹੋਏ ਸਰਪੰਚਾਂ ਨੇ ਆਪਣੀ ਸਰਕਾਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਪਿੰਡਾਂ ਵਿੱਚ ਪੰਚਾਇਤੀ ਵਿਕਾਸ ਕੰਮ ਠੱਪ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਪਰ ਬਲਾਕ ਸੰਮਤੀ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ ਵੱਲੋਂ ਸਥਿਤੀ ਨੂੰ ਸੰਭਾਲਣ ਲਈ ਕੀਤੇ ਯਤਨਾਂ ਸਦਕਾ ਗੱਲਬਾਤ ਦਾ ਸਿਲਸਿਲਾ ਆਰੰਭਿਆ ਗਿਆ।

read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ ‘ਤੇ ਕੇਂਦਰ ਤੋਂ ਮੰਗਿਆ ਜਵਾਬ

ਇਸ ਮੌਕੇ ਸਰਪੰਚ ਯੂਨੀਅਨ ਦੇ ਪ੍ਰਧਾਨ ਪ੍ਰੇਮਵੀਰ ਸੱਦੀ ਨੇ ਕਿਹਾ ਕਿ ਸਰਪੰਚ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਵਿੱਚ ਅੜਿੱਕੇ ਪਾਉਣ ਵਾਲਿਆਂ ਵੱਲੋਂ ਪਿੰਡ ਰਾਜੇਵਾਲ ਦੇ ਸਰਪੰਚ ਦੀ ਕੁੱਟਮਾਰ ਅਤੇ ਦਸਤਾਰ ਲਾਹੁਣ ਦੇ ਕਥਿਤ ਦੋਸ਼ੀਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਆਖ਼ਰ ਯੂਨੀਅਨ ਨੂੰ ਇਹ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।  ਇਸ ਧਰਨੇ ਵਿੱਚ ਪਹੁੰਚੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸਮਰਾਲੇ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਲੋਕਾਂ ਨੂੰ ਇਨਸਾਫ਼ ਲੈਣ ਲਈ ਹਮੇਸ਼ਾ ਧਰਨੇ ਹੀ ਲਾਉਣੇ ਪੈਂਦੇ ਹਨ ਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਬਣਦੀ ਕਾਰਵਾਈ ਪੁਲਸ ਨਹੀਂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।

Leave a Reply

Your email address will not be published. Required fields are marked *