ਬਜ਼ੁਰਗ ਕਾਰ ਚਾਲਕ ਨੇ ਵਿਅਕਤੀ ‘ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ

ਅੰਮ੍ਰਿਤਸਰ (ਇੰਟ.)- ਅੰਮ੍ਰਿਤਸਰ (ਅੰਮ੍ਰਿਤਸਰ) ਦੇ ਲਾਰੈਂਸ ਰੋਡ (Lawrence Road) ‘ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ…

ਅੰਮ੍ਰਿਤਸਰ (ਇੰਟ.)- ਅੰਮ੍ਰਿਤਸਰ (ਅੰਮ੍ਰਿਤਸਰ) ਦੇ ਲਾਰੈਂਸ ਰੋਡ (Lawrence Road) ‘ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ (CCTV Camrea) ਵਿਚ ਕੈਦ ਹੋ ਗਈ। ਦਰਅਸਲ ਫੁਟੇਜ (Footage) ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਕਾਰ ਜਿਸ ਨੂੰ ਇਕ ਬਜ਼ੁਰਗ ਵਿਅਕਤੀ (Old man) ਚਲਾ ਰਿਹਾ ਸੀ, ਨੇ ਇਕ ਐਕਟਿਵਾ ਸਵਾਰ (Activa) ਵਿਅਕਤੀ ਦੇ ਉੱਤੇ ਗੱਡੀ ਚੜ੍ਹਾ ਦਿੱਤੀ ਅਤੇ ਘੜੀਸਦਾ ਲੈ ਗਿਆ। ਬਜ਼ੁਰਗ ਚਾਲਕ ਨੇ ਜਦੋਂ ਗੱਡੀ ਰੋਕੀ ਤਾਂ ਕਾਰ ਉਸ ਵਿਅਕਤੀ ਦੇ ‘ਤੇ ਚੜ੍ਹੀ ਹੋਈ ਸੀ ਤਾਂ ਲੋਕਾਂ ਵਲੋਂ ਗੱਡੀ ਨੂੰ ਚੁੱਕ ਕੇ ਉਕਤ ਵਿਅਕਤੀ ਨੂੰ ਕਾਰ ਹੇਠੋਂ ਬਾਹਰ ਕੱਢਿਆ ਗਿਆ।

read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ ‘ਤੇ ਕੇਂਦਰ ਤੋਂ ਮੰਗਿਆ ਜਵਾਬ

ਕਾਰ ਹੇਠਾਂ ਆਇਆ ਵਿਅਕਤੀ ਦੇ ਫਿਲਹਾਲ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵਲੋਂ ਬਜ਼ੁਰਗ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੇ ਬਿਆਨ ਅਤੇ ਕਾਰ ਹੇਠਾਂ ਆਏ ਵਿਅਕਤੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਥੇ ਹੀ ਬਜ਼ੁਰਗ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਲਤ ਮੋੜ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਉਕਤ ਐਕਟਿਵਾ ਸਵਾਰ ਵਿਅਕਤੀ ਅਚਾਨਕ ਉਨ੍ਹਾਂ ਦੀ ਗੱਡੀ ਦੇ ਮੋਹਰੇ ਆ ਗਿਆ, ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਅਤੇ ਉਹ ਕਾਰ ਹੇਠਾਂ ਆ ਗਿਆ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸੇ ਵੇਲੇ ਬ੍ਰੇਕ ਲਗਾਈ ਅਤੇ ਉਸ ਨੂੰ ਬਾਹਰ ਕੱਢਿਆ। 

Leave a Reply

Your email address will not be published. Required fields are marked *