ਚੰਡੀਗੜ੍ਹ (ਇੰਟ.)- ਨਵਜੋਤ ਸਿੰਘ ਸਿੱਧੂ (Navjot Singh Sidhu) ਹਮੇਸ਼ਾ ਹੀ ਸੋਸ਼ਲ ਮੀਡੀਆ (Social Media) ਜਾਂ ਪ੍ਰੈੱਸ ਰਾਹੀਂ ਆਪਣੇ ਬਿਆਨਾਂ ਕਾਰਣ ਚਰਚਾ ਵਿਚ ਰਹਿੰਦੇ ਹਨ। ਕਿਸੇ ਵੇਲੇ ਉਹ ਆਪਣੀ ਹੀ ਪਾਰਟੀ ਵਿਰੁੱਧ ਬਿਆਨ ਦੇ ਚਰਚਾ ਵਿਚ ਰਹਿੰਦੇ ਹਨ ਤਾਂ ਕਿਸੇ ਵੇਲੇ ਕਿਸੇ ਹੋਰ ਵਜ੍ਹਾ ਕਰਕੇ। ਪਰ ਅੱਜ ਉਹ ਖੁਦ ਹੀ ਨਿਸ਼ਾਨੇ ‘ਤੇ ਆ ਗਏ ਕਿਉਂਕਿ ਉਨ੍ਹਾਂ ਵਲੋਂ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਨਸੀਹਤਾਂ ਦਿੱਤੀਆਂ ਗਈਆਂ, ਜਿਸ ਵਿਚ ਉਨ੍ਹਾਂ ਨੇ ਸਰਕਾਰ ਨੂੰ ਬਿਜਲੀ ਬਚਾਉਣ ਦੀ ਗੱਲ ਆਖੀ। ਪਰ ਸੋਸ਼ਲ ਮੀਡੀਆ (Social Media) ‘ਤੇ ਉਨ੍ਹਾਂ ਦੇ ਬਿਜਲੀ (Electricity) ਦੇ ਬਿੱਲ (Bill) ਦੀ ਸਾਫਟ ਕਾਪੀ (Soft Copy) ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਵਿਰੋਧੀ ਉਨ੍ਹਾਂ ਨੂੰ ਨਿਸ਼ਾਨੇ ‘ਤੇ ਵੀ ਲੈ ਰਹੇ ਹਨ।
file:///C:/Users/Windows66/Downloads/PSPCL%20Bill%203002908209%20due%20on%202021-JUL-02.pdf
Read this-ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੁਪਰੀਮ ਕੋਰਟ ਵਿਚ ਕੀਤੀ ਜਾਵੇਗੀ ਅਪੀਲ
ਦਰਅਸਲ ਨਵਜੋਤ ਸਿੰਘ ਸਿੱਧੂ ਦਾ ਖ਼ੁਦ ਦਾ ਬਿਜਲੀ ਦਾ 8 ਲੱਖ ਤੋਂ ਵੱਧ ਦਾ ਬਿੱਲ ਬਕਾਇਆ ਹੈ। ਪ੍ਰਾਪਤ ਹੋਏ ਵੇਰਵਿਆਂ ਮੁਤਾਬਿਕ 24 ਮਾਰਚ 2021 ਨੂੰ ਸਿੱਧੂ ਵਲੋਂ 10 ਲੱਖ ਰੁਪਏ ਦੇ ਬਿਜਲੀ ਬਿੱਲ ਦਾ ਭੁਗਤਾਨ ਕੀਤਾ ਗਿਆ ਸੀ। ਉਸ ਦੇ ਬਾਵਜੂਦ 2 ਜੁਲਾਈ ਨੂੰ ਸਿੱਧੂ ਦਾ 8,75,040 ਰੁਪਏ ਦਾ ਬਿੱਲ ਬਕਾਇਆ ਪਿਆ ਹੈ। ਉੱਥੇ ਹੀ ਇਸ ਬਾਰੇ ਜਦੋਂ ਪੰਜਾਬ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਬਿਜਲੀ ਦਾ ਬਿੱਲ ਭਰਿਆ ਹੋਇਆ ਹੈ ਮੈਨੂੰ ਸਿੱਧੂ ਬਾਰੇ ਨਹੀਂ ਪਤਾ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਕਸਰ ਹੀ ਆਪਣੀ ਸਰਕਾਰ ਨੂੰ ਕਿਸੇ ਨਾ ਕਿਸੇ ਮੁੱਦੇ ਤੇ ਘੇਰਦੇ ਰਹਿੰਦੇ ਹਨ ਤੇ ਵਿਰੋਧੀਆਂ ਨੂੰ ਵੀ ਨਿਸ਼ਾਨੇ ਤੇ ਲੈਂਦੇ ਰਹਿੰਦੇ ਹਨ ਪਰ ਇਸ ਵਾਰ ਨਵਜੋਤ ਸਿੰਘ ਸਿੱਧੂ ਆਪਣੇ ਬਿਜਲੀ ਬਿੱਲ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ।



