ਟੋਕੀਓ ਓਲੰਪਿਕਸ ਵਿਚ ਭਾਰਤ ਦੇ ਮੈਡਲ ਦਾ ਖਾਤਾ ਖੁੱਲਿਆ, ਮੀਰਾਬਾਈ ਨੇ ਜਿੱਤਿਆ ਸਿਲਵਰ

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ…

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women’s weightlifting) ਵਿਚ ਇਹ ਤਮਗਾ ਦਿਵਾਇਆ। ਕਲੀਨ ਐਂਡ ਜਰਕ  (Clean & Jerk) ਦੇ ਆਪਣੀ ਦੂਜੀ ਕੋਸ਼ਿਸ਼ ਵਿਚ ਮੀਰਾਬਾਈ ਨੇ ਕੁਲ 115 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਓਲੰਪਿਕ ਰਿਕਾਰਡ (Olympic record) ਬਣਾਇਆ। ਹਾਲਾਂਕਿ ਇਹ ਰਿਕਾਰਡ ਉਨ੍ਹਾਂ ਦਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਿਹਾ ਅਤੇ ਚੀਨ ਦੀ ਹੋਊ ਝੀਹੁਈ ਨੇ ਅਗਲੇ ਹੀ ਕੋਸ਼ਿਸ਼ ਵਿਚ 116 ਕਿਲੋਗ੍ਰਾਮ ਭਾਰ ਚੁੱਕ ਕੇ ਇਸ ਨੂੰ ਤੋੜ ਦਿੱਤਾ।

Leave a Reply

Your email address will not be published. Required fields are marked *