ਜਲੰਧਰ ‘ਚ ਲੜਕੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ 

ਜਲੰਧਰ (ਵਿਨੋਦ)- ਜਲੰਧਰ (jalandhar) ਵਿਚ ਦਿਹਾੜੇ ਗੋਲੀਆਂ (Firing) ਮਾਰ ਕੇ ਲੜਕੀ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੋ ਨੌਜਵਾਨ ਦੱਸੇ ਜਾ ਰਹੇ ਹਨ।…

ਜਲੰਧਰ (ਵਿਨੋਦ)- ਜਲੰਧਰ (jalandhar) ਵਿਚ ਦਿਹਾੜੇ ਗੋਲੀਆਂ (Firing) ਮਾਰ ਕੇ ਲੜਕੀ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੋ ਨੌਜਵਾਨ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ (Police) ਦੇ ਹੱਥ ਖਾਲੀ ਹੈ। ਘਟਨਾ ਜਲੰਧਰ ਦੇ ਪਿੰਡ ਰਾਏਪੁਰ (Village Raipur) ਨਹਿਰ ਵਿਚ ਇਕ ਅਣਪਛਾਤੀ ਲੜਕੀ ਦੀ ਕਿਸੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਲਾਂਕਿ ਅਜੇ ਤੱਕ ਕਤਲ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਪਛਾਣ ਕਰ ਕੇ ਅਤੇ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

11 firing incidents in 18 months in Chandigarh
ਫਿਲਹਾਲ ਲੜਕੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਉਸ ਦੀ ਪੋਸਟਮਾਰਟਮ ਕਰ ਕਰਵਾਈ ਜਾਵੇਗੀ ਅਤੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਪਛਾਣ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਕੋਈ ਸੁਰਾਗ ਮਿਲ ਸਕੇ। 

Leave a Reply

Your email address will not be published. Required fields are marked *