ਵਾਰਣਸੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਲੰਬੇ ਸਮੇਂ ਬਾਅਦ ਆਪਣੇ ਸੰਸਦੀ ਹਲਕੇ ਵਾਰਣਸੀ (Varanasi) ਦਾ ਦੌਰਾ ਕਰਣਗੇ। ਪ੍ਰਧਾਨ ਮੰਤਰੀ ਮੋਦੀ 8 ਮਹੀਨੇ ਬਾਅਦ ਅੱਜ ਵਾਰਾਣਸੀ ਪਹੁੰਚ ਰਹੇ ਹਨ। ਵਾਰਾਣਸੀ ਦੌਰੇ ‘ਤੇ ਪੀ.ਐੱਮ. ਮੋਦੀ 1500 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕਰਣਗੇ। ਰਿਪੋਰਟ ਮੁਤਾਬਕ ਪੀ.ਐੱਮ ਤਕਰੀਬਨ 5 ਘੰਟੇ ਤੱਕ ਵਾਰਾਣਸੀ ਵਿਚ ਰਹਿਣਗੇ। ਪੀ.ਐੱਮ. ਮੋਦੀ ਦੇ ਇਸ ਦੌਰੇ ਬਾਰੇ ਖੁਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (Chief Minister Yogi Adityanath) ਨੇ ਟਵੀਟ (Tweet) ਕਰ ਕੇ ਜਾਣਕਾਰੀ ਦਿੱਤੀ ਹੈ। ਯੋਗੀ ਅਦਿੱਤਿਆਨਾਥ ਨੇ ਟਵੀਟ ਕਰ ਕੇ ਲਿਖਿਆ, ਅੱਜ ਮਾਣਯੋਗ ਪ੍ਰਧਾਨ ਮੰਤਰੀ ਵਲੋਂ ਗੰਗਾ ਨਦੀ ‘ਤੇ ਸੈਰ-ਸਪਾਟੇ ਦੇ ਵਿਕਾਸ ਲਈ ਰੋ-ਰੋ ਵੈਸਲਸ ਅਤੇ ਵਾਰਾਣਸੀ-ਗਾਜ਼ੀਪੁਰ ਰਾਜਮਾਰਗ ‘ਤੇ ਥ੍ਰੀ ਲੇਨ ਫਲਾਈਓਵਰ ਬ੍ਰਿਜ ਦਾ ਉਦਘਾਟਨ ਕੀਤਾ ਜਾਵੇਗਾ। ਇਹ ਟੂਰਿਜ਼ਮ ਅਤੇ ਇੰਫ੍ਰਾਸਟਰੱਕਚਰ ਨੂੰ ਹੁੰਗਾਰਾ ਦੇਣ ਦੇ ਨਾਲ ਹੀ ਨਵੇਂ ਭਾਰਤ ਦਾ ਨਵਾਂ ਉੱਤਰ ਪ੍ਰਦੇਸ਼ ਬਣਾਉਣ ਵਿਚ ਸਹਾਇਕ ਸਿੱਧ ਹੋਵੇਗਾ।
PM ਮੋਦੀ ਵਾਰਾਣਸੀ ਦਾ ਵਾਰਣਸੀ ਦੌਰਾ, ਅੱਜ ਕਰਣਗੇ ਕਈ ਯੋਜਨਾਵਾਂ ਦਾ ਉਦਘਾਟਨ
ਵਾਰਣਸੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਲੰਬੇ ਸਮੇਂ ਬਾਅਦ ਆਪਣੇ ਸੰਸਦੀ ਹਲਕੇ ਵਾਰਣਸੀ (Varanasi) ਦਾ ਦੌਰਾ ਕਰਣਗੇ। ਪ੍ਰਧਾਨ ਮੰਤਰੀ ਮੋਦੀ…
