ਚੰਡੀਗੜ੍ਹ (ਇੰਟ.)-ਆਮ ਆਦਮੀ ਪਾਰਟੀ (Aam Aadmi party) ਦੇ ਯੂਥ ਆਗੂ ਰਾਘਵ ਚੱਢਾ (Raghav chadda) ਦਾ। ਚੰਡੀਗੜ ਵਿਖੇ ਆਮ ਆਦਮੀ ਪਾਰਟੀ ਪੰਜਾਬ ਵਲੋਂ ਪ੍ਰੈੱਸ ਕਾਨਫਰੰਸ (Press Confrence) ਕੀਤੀ ਗਈ ਜਿਸ ਵਿਚ ਰਾਘਵ ਚੱਢਾ ਅਤੇ ਸੰਗਰੂਰ (Sangroor) ਤੋਂ ਐੱਮ.ਪੀ. ਭਗਵੰਤ ਮਾਨ (MP Bhagwant mann) ਨੇ ਪ੍ਰੈੱਸ ਕਾਨਫਰੰਸ ਕੀਤੀ।
Read this- ਕਿਸਾਨਾਂ ਨੇ ਰਾਜਪੁਰਾ ਦੇ ਚੌਕ ਵਿਖੇ ਲਾਇਆ ਧਰਨਾ, ਕੀਤੀ ਇਹ ਮੰਗ
ਇਸ ਦੌਰਾਨ ਭਗਵੰਤ ਮਾਨ ਕਿਹਾ ਪੰਜਾਬ (Punjab) ਦਾ ਭਲਾ ਚਾਹੁਣ ਵਾਲੇ ਲੋਕਾਂ ਦੀ ਆਮ ਆਦਮੀ ਪਾਰਟੀ ਨੂੰ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਨੇ ਕਿ ਆਉਣ ਵਾਲੇ ਸਮੇਂ ਵਿਚ ਕਈ ਵੱਡੀਆਂ ਸ਼ਖਸੀਅਤਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਵਿਚ ਵੈਸੇ ਤਾਂ ਰੋਜ਼ਾਨਾ ਵਾਧਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ‘ਤੋਂ ਲੋਕਾਂ ਦਾ ਭਰੋਸਾ ਉਠ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਬਹੁਤੀ ਪੁਰਾਣੀ ਪਾਰਟੀ ਨਹੀਂ ਹੈ ਸਿਰਫ 8 ਸਾਲ ਪੁਰਾਣੀ ਪਾਰਟੀ ਹੈ ਜਦੋਂ ਕਿ ਪੰਜਾਬ ਵਿਚ ਪਾਰਟੀ ਨੂੰ ਸਿਰਫ 7 ਸਾਲ ਹੀ ਹੋਏ ਹਨ ਆਏ ਨੂੰ।
Read this- ਜਾਣੋਂ ਕਿਉਂ ਗੂਗਲ ਨੂੰ ਠੁੱਕਿਆ 4400 ਕਰੋੜ ਰੁਪਏ ਦਾ ਜੁਰਮਾਨਾ, 2 ਮਹੀਨੇ ਦੀ ਮਿਲੀ ਮੋਹਲਤ
ਇਸ ਦੇ ਨਾਲ ਹੀ ਰਾਘਵ ਚੱਢਾ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੰਮੇ ਹੱਥੀਂ ਲਿਆ ਅਤੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਸਾਰੀਆਂ ਪਾਰਟੀਆਂ ਇਕਜੁੱਟ ਹੋ ਗਈਆਂ ਅਤੇ ਆਪਣੀਆਂ ਸਾਰੀਆਂ ਵੋਟਾਂ ਕਾਂਗਰਸ ਨੂੰ ਟਰਾਂਸਫਰ ਕਰ ਦਿੱਤੀਆਂ ਗਈਆਂ। ਇਹ ਮੈਂ ਨਹੀਂ ਕਹਿ ਰਿਹਾ ਇਹ ਭਾਜਪਾ ਦੇ ਰਾਜਸਭਾ ਮੈਂਬਰ ਨਰੇਸ਼ ਗੁਜਰਾਲ ਵਲੋਂ ਇਕ ਨਿਊਜ਼ ਚੈਨਲ ਨੂੰ ਦਿੱਤੇ ਗਏ ਆਪਣੇ ਇਕ ਇੰਟਰਵਿਊ ਵਿਚ ਕਿਹਾ ਗਿਆ ਹੈ।


