ਦਲਜੀਤ ਚੀਮਾ ਨੇ ਆਪ ਨੂੰ ਲਾਏ ਰਗੜੇ, ਕੇਜਰੀਵਾਲ ਪੰਜਾਬੀਆਂ ਨੂੰ ਦੇਣ ਸਪੱਸ਼ਟੀਕਰਣ

ਚੰਡੀਗੜ੍ਹ (ਇੰਟ.)-ਸ਼੍ਰੋਮਣੀ ਅਕਾਲੀ ਦਲ (SAD) ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ (Daljit cheema) ਨੇ ਕਾਂਗਰਸ ਪਾਰਟੀ (Congress party) ਨੂੰ ਬਿਜਲੀ (Electricity) ਮੁੱਦੇ ‘ਤੇ ਨਿਸ਼ਾਨੇ ‘ਤੇ…

ਚੰਡੀਗੜ੍ਹ (ਇੰਟ.)-ਸ਼੍ਰੋਮਣੀ ਅਕਾਲੀ ਦਲ (SAD) ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ (Daljit cheema) ਨੇ ਕਾਂਗਰਸ ਪਾਰਟੀ (Congress party) ਨੂੰ ਬਿਜਲੀ (Electricity) ਮੁੱਦੇ ‘ਤੇ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਦਾ ਇਕ ਵੱਡਾ ਖੇਡ ਹੈ, ਜਿਸ ਬਾਰੇ ਅਖ਼ਬਾਰਾਂ ਵਿਚ ਵੀ ਛਾਪਿਆ ਜਾ ਚੁੱਕਾ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਪ੍ਰੋਜੈਕਟ (Power projects) ਜੋ ਕੰਪਨੀਆਂ ਦੇ ਵਲੋਂ ਲਗਾਏ ਗਏ ਹਨ ਕਾਂਗਰਸ (Congress) ਨੇ ਉਨ੍ਹਾਂ ਕੋਲੋਂ 16 ਕਰੋੜ 35 ਲੱਖ ਦੇ ਕਰੀਬ ਫ਼ੰਡ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇੱਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਆਪ ਦੇ ਸੰਗਰੂਰ ਤੋਂ ਮੈਂਬਰ ਆਫ ਪਾਰਲੀਮੈਂਟ ਭਗੰਵਤ ਮਾਨ (Bhagwant mann) ਅਤੇ ਵਿਧਾਇਕ ਦਲ ਦੇ ਨੇਤਾ ਹਰਪਾਲ ਚੀਮਾ (Harpal cheema) ਸਮੇਤ ਆਪ ਦੇ ਪੰਜਾਬ ਵਿਚ ਨੇਤਾ ਉਂਝ ਤਾਂ ਹਰ ਦਿਨ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਪਰ ਉਹ ਹੁਣ ਤੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind kejriwal) ਦੇ ਪੰਜਾਬ ਵਿਰੋਧੀ ਕਦਮ ‘ਤੇ ਪ੍ਰਤੀਕਿਰਿਆ ਪ੍ਰਗਟ ਕਰਨ ਵਿਚ ਨਾਕਾਮ ਰਹੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ‘ਆਪ’ ਇਕਾਈ ਨੂੰ ਪੰਜਾਬੀਆਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਇਤਰਾਜ਼ ਕਿਉਂ ਨਹੀਂ ਜਤਾਇਆ ਅਤੇ ਉਹ ਹੁਣ ਤੱਕ ਇਸ ਮਾਮਲੇ ‘ਚ ਚੁਪ ਕਿਉਂ ਹਨ।

Daljeet Singh demands strict action against perpetrators of Nankana Sahib  Gurudwara attack

Read this- ਮਾਮਲਾ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ ਦਾ : 150 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ‘ਤੇ ਮਾਮਲਾ ਦਰਜ

ਕੇਜਰੀਵਾਲ ਨੇ ਜਾਣ ਬੁੱਝ ਕੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਲਈ ਮਜ਼ਬੂਰ ਕਰਨ ਲਈ ਪੰਜਾਬ ਵਿਚ ਬਿਜਲੀ ਸੰਕਟ ਨੂੰ ਵਧਾਉਣ ਦੇ ਇੱਕਮਾਤਰ ਉਦੇਸ਼ ਨਾਲ ਉੱਚ ਅਦਾਲਤ ਵਿਚ ਪਟੀਸ਼ਨ ਦਰਜ ਕੀਤੀ ਸੀ। ‘ਕੇਜਰੀਵਾਲ ਖੇਤੀ ਅਤੇ ਉਦਯੋਗ ਨੂੰ ਬਰਬਾਦ ਕਰਨ ਤੋਂ ਬਾਅਦ ਪੰਜਾਬੀਆਂ ਦੀਆਂ ਪ੍ਰੇਸ਼ਾਨੀਆਂ ‘ਤੇ ਰਾਜਨੀਤੀ ਕਰਨਾ ਚਾਹੁੰਦੇ ਹਨ। ਪੰਜਾਬ ਇਕਾਈ ਦੀ ਚੁੱਪੀ ਸਾਬਤ ਕਰਦੀ ਹੈ ਕਿ ਇਸ ਸਾਜਿਸ਼ ਵਿਚ ਉਸਦੀ ਮਿਲੀਭੁਗਤ ਹੈ। ਚੀਮਾ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਖੁਦ ਆਮ ਆਦਮੀ ਪਾਰਟੀ ਨੇ ਪੰਜਾਬ ਵਿਰੋਧੀ ਏਜੰਡੇ ਨੂੰ ਅੱਗੇ ਵਧਾਇਆ ਹੈ।

Read this- ਮੱਧ ਪ੍ਰਦੇਸ਼ : ਮਹਿਲਾ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ, ਪੁਲਸ ਜਾਂਚ ਜਾਰੀ

ਉਨ੍ਹਾਂ ਨੇ ਸਤਲੁਜ-ਯਮੁਨਾ-ਲਿੰਕ (ਐੱਸ.ਵਾਈ.ਐੱਲ.) ਨਹਿਰ ਦੇ ਮੁੱਦੇ ‘ਤੇ ਪੰਜਾਬ ਵਿਰੋਧੀ ਸਟੈਂਡ ਲਿਆ ਸੀ। ਉਥੇ ਹੀ, ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਆਪਰਾਧਿਕ ਮਾਮਲੇ ਦਰਜ ਕਰਨ ਦੀ ਵਕਾਲਤ ਕੀਤੀ ਸੀ। ਤਿੰਨੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਨੇ ਜਨਤਕ ਤੌਰ ‘ਤੇ ਕਿਸਾਨਾਂ ਦੀ ਹਮਾਇਤ ਕਰ ਕੇ ਦੋਹਰੇ ਮਾਪਦੰਡ ਅਪਣਾਏ, ਪਰ ਦਿੱਲੀ ਵਿਚ ਖੇਤੀ ਕਾਨੂੰਨਾਂ ਨੂੰ ਮਬਜ਼ੂਰੀ ਦੇ ਕੇ ਲਾਗੂ ਕਰ ਦਿੱਤਾ। ਕੇਜਰੀਵਾਲ ਸਾਬਕਾ ਐੱਸ.ਆਈ.ਟੀ. ਅਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਰਾਹੀਂ ਬੇਅਦਬੀ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਿਚ ਕਾਂਗਰਸ ਨਾਲ ਮਿਲੀਭੁਗਤ ਕਰ ਕੇ ਸਾਜਿਸ਼ ਦਾ ਹਿੱਸਾ ਸੀ।

Leave a Reply

Your email address will not be published. Required fields are marked *