ਮੌਸਮ ਨੇ ਬਦਲਿਆ ਮਿਜਾਜ਼ : ਲੁਧਿਆਣਾ ਤੇ ਫਾਜ਼ਿਲਕਾ ਵਿਚ ਹੋਈ ਮੋਹਲੇਧਾਰ ਬਾਰਿਸ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਲੁਧਿਆਣਾ- ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀਰਵਾਰ ਨੂੰ ਖੂਬ ਬਾਰਿਸ਼ ਹੋਈ। ਲੁਧਿਆਣਾ ਵਿਚ ਸਵੇਰ ਤੋਂ ਬਾਦਲਾਂ ਨੇ ਸ਼ਹਿਰ ਨੂੰ ਘੇਰ ਲਿਆ ਸੀ। ਹਾਲਾਂਕਿ ਵਿਚਾਲੇ ਹੀ…

ਲੁਧਿਆਣਾ- ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀਰਵਾਰ ਨੂੰ ਖੂਬ ਬਾਰਿਸ਼ ਹੋਈ। ਲੁਧਿਆਣਾ ਵਿਚ ਸਵੇਰ ਤੋਂ ਬਾਦਲਾਂ ਨੇ ਸ਼ਹਿਰ ਨੂੰ ਘੇਰ ਲਿਆ ਸੀ। ਹਾਲਾਂਕਿ ਵਿਚਾਲੇ ਹੀ ਹਲਕੀ ਧੁੱਪ ਵੀ ਆ-ਜਾ ਰਹੀ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਦੇ ਕਈ ਇਲਾਕਿਆਂ ਵਿਚ ਵੀ ਬਾਰਿਸ਼ ਹੋਣ ਨਾਲ ਮੌਸਮ ਸੁਹਾਵਨਾ ਹੋ ਗਿਆ। ਸਵੇਰੇ ਸਾਢੇ 8 ਵਜੇ ਤਾਪਮਾਨ 21 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਦੇ ਫੋਰਕਾਸਟ ਦੀ ਮੰਨੀਏ ਤਾਂ ਅੱਜ ਦਿਨ ਵਿਚ ਬੱਦਲਾਂ ਦੀ ਆਵਾਜਾਈ ਲੱਗੀ ਰਹੇਗੀ ਦੁਪਹਿਰ ਵਿਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਉਥੇ ਹੀ ਵਿਭਾਗ ਦੇ ਫੋਰਕਾਸਟ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਵਿਚ ਮੀਂਹ ਪੈ ਸਕਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਬੂੰਦਾਬਾਂਦੀ ਸ਼ੁਰੂ ਹੋ ਗਈ ਸੀ।ਸ਼ਾਮ ਤੱਕ ਮੌਸਮ ਦਾ ਮਿਜਾਜ਼ ਠੰਡਾ ਰਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਪੰਜਾਬ ਵਿਚ ਬੁੱਧਵਾਰ ਨੂੰ ਕਈ ਜ਼ਿਲਿਆਂ ਵਿਚ ਤੇਜ਼ ਹਵਾ ਦੇ ਨਾਲ ਬਾਰਿਸ਼ ਹੋਈ ਸੀ। ਪਠਾਨਕੋਟ ਦੇ ਸੁਜਾਨਪੁਰ ਅਤੇ ਮਾਮੂਨ ਖੇਤਰ ਵਿਚ ਗੜ੍ਹੇ ਵੀ ਪਏ ਸਨ। ਮੀਂਹ ਕਾਰਣ ਸੂਬੇ ਦੇ ਜ਼ਿਆਦਾਤਰ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਸੂਬੇ ਵਿਚ ਬੱਦਲ ਛਾਏ ਰਹਿਣਗੇ ਅਤੇ ਕਈ ਜ਼ਿਲਿਆਂ ਵਿਚ ਤੇਜ਼ ਹਵਾ ਦੇ ਨਾਲ ਬਾਰਿਸ਼ ਹੋ ਸਕਦੀ ਹੈ।

ਬੁੱਧਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ ਸਣੇ ਕਈ ਜ਼ਿਲਿਆਂ ਵਿਚ ਤੇਜ਼ ਬਾਰਿਸ਼ ਹੋਈ। ਲੁਧਿਆਣਾ ਵਿਚ 0.4 ਪਠਾਨਕੋਟ ਵਿਚ 0.5 ਅਤੇ ਅੰਮ੍ਰਿਤਸਰ 1.0 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ। ਜਲੰਧਰ ਵਿਚ ਦੇਰ ਰਾਤ ਹੋਈ ਬਾਰਿਸ਼ ਨਾਲ ਜ਼ਿਆਦਾਤਰ ਤਾਪਮਾਨ 31 ਡਿਗਰੀ ਸੈਲਸੀਅਸ ਰਿਹਾ। ਜਦੋਂ ਕਿ ਲੁਧਿਆਣਾ ਦਾ ਜ਼ਿਆਦਾਤਰ ਤਾਪਮਾਨ 33.4, ਅੰਮ੍ਰਿਤਸਰ ਅਤੇ ਬਠਿੰਡਾ ਦਾ 33.5 ਅਤੇ ਪਟਿਆਲਾ ਦਾ 32.7 ਡਿਗਰੀ ਸੈਲਸੀਅਸ ਰਿਹਾ।

Leave a Reply

Your email address will not be published. Required fields are marked *