Vistara Airlines : ਵਿਸਤਾਰਾ ਏਅਰਲਾਈਨਜ਼ ਨੇ ਸ਼ਨਿੱਚਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਹ ਕੌਮਾਂਤਰੀ ਫਲਾਈਟਾਂ ’ਚ 20 ਮਿੰਟ ਮੁਫ਼ਤ ਵਾਈ-ਫਾਈ ਇੰਟਰਨੈੱਟ ਕੁਨੈਕਟੀਵਿਟੀ ਮੁਹੱਈਆ ਕਰਵਾਏਗੀ। ਟਾਟਾ ਗਰੁੱਪ ਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉੱਦਮ ਵਿਸਤਾਰਾ ਇਹ ਸਹੂਲਤ ਦੇਣ ਵਾਲੀ ਪਹਿਲੀ ਭਾਰਤੀ ਹਵਾਈ ਸੇਵਾ ਬਣ ਗਈ ਹੈ। ਇਹ ਸੇਵਾ ਬੋਇੰਗ 787-9 ਡ੍ਰੀਮਲਾਈਨਰ ਤੇ ਏਅਰਬੇਸ ਏ321 ਨਿਓ ਜਹਾਜ਼ ਵੱਲੋਂ ਸੰਚਾਲਤ ਸਾਰੇ ਕੈਬਿਨ ਸ਼੍ਰੇਣੀਆਂ ਦੀਆਂ ਫਲਾਈਟਾਂ ‘ਤੇ ਮੁਹੱਈਆ ਹੋਵੇਗੀ।
ਮੁਫ਼ਤ ਵਾਈ-ਫਾਈ ਅਕਸੈੱਸ ਗਾਹਕਾਂ ਨੂੰ ਕੁਨੈਕਟਿਡ ਰਹਿਣ ਵਿਚ ਸਮਰਥ ਬਣਾਏਗਾ। ਇਹ ਉਨ੍ਹਾਂ ਲੋਕਾਂ ਲਈ ਆਦਰਸ਼ ਹੈ, ਜੋ ਕਿ ਭਾਰਤੀ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਵਾਧੂ ਵਾਈ-ਫਾਈ ਪਲਾਨ ਖ਼ਰੀਦਣਾ ਚਾਹੁੰਦੇ ਹਨ। ਇਹ ਸੇਵਾ ਗਾਹਕਾਂ ਨੂੰ ਈਮੇਲ ਤੋਂ ਵੰਨ-ਟਾਈਮ ਪਾਸਵਰਡ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੰਦੀ ਹੈ, ਜਿਸ ਨਾਲ ਸਰਗਰਮ ਸੈਸ਼ਨ ਦੌਰਾਨ ਵਿਸਥਾਰਤ ਸੈਸ਼ਨ ਦੌਰਾਨ ਇਨ-ਫਲਾਈਟ ਵਾਈ-ਫਾਈ ਸੇਵਾਵਾਂ ਖ਼ਰੀਦਣ ਦੀ ਸਹੂਲਤ ਮਿਲਦੀ ਹੈ।
ਵਿਸਤਾਰਾ ਕੌਮਾਂਤਰੀ ਫਲਾਈਟਾਂ ‘ਚ ਯਾਤਰੀਆਂ ਨੂੰ ਦੇਵੇਗੀ ਮੁਫਤ ਇੰਟਰਨੈਟ
Vistara Airlines : ਵਿਸਤਾਰਾ ਏਅਰਲਾਈਨਜ਼ ਨੇ ਸ਼ਨਿੱਚਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਹ ਕੌਮਾਂਤਰੀ ਫਲਾਈਟਾਂ ’ਚ 20 ਮਿੰਟ ਮੁਫ਼ਤ ਵਾਈ-ਫਾਈ ਇੰਟਰਨੈੱਟ ਕੁਨੈਕਟੀਵਿਟੀ ਮੁਹੱਈਆ ਕਰਵਾਏਗੀ। ਟਾਟਾ…
