Gold Price : 6 ਦਿਨਾਂ ਵਿਚ 7,269 ਰੁਪਏ ਸਸਤਾ ਹੋਇਆ ਸੋਨਾ

Business News : ਕੇਂਦਰ ਸਰਕਾਰ ਵੱਲੋਂ ਬਜਟ ਵਿਚ ਕੀਤੇ ਗਏ ਐਲਾਨ ਤੋਂ ਬਾਅਦ ਤੋਂ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ…

Business News : ਕੇਂਦਰ ਸਰਕਾਰ ਵੱਲੋਂ ਬਜਟ ਵਿਚ ਕੀਤੇ ਗਏ ਐਲਾਨ ਤੋਂ ਬਾਅਦ ਤੋਂ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ‘ਚ ਸੋਨੇ ਦੀਆਂ ਕੀਮਤਾਂ (Gold price) ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੇਂਦਰ ਸਰਕਾਰ ਨੇ ਸੋਨੇ ਦੀ ਦਰਾਮਦ ਉਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 6 ਦਿਨਾਂ ‘ਚ ਸੋਨੇ ਦੀ ਕੀਮਤ ‘ਚ ਕਰੀਬ 7269 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਜੇਕਰ ਤੁਸੀਂ ਵੀ ਸੋਨਾ ਖਰੀਦਣ ਲਈ ਬਾਜ਼ਾਰ ਜਾ ਰਹੇ ਹੋ, ਤਾਂ ਉਸ ਤੋਂ ਪਹਿਲਾਂ ਇਸ ਦਾ ਤਾਜ਼ਾ ਰੇਟ ਦੇਖ ਲਓ। ਇੱਥੇ ਅਸੀਂ ਤੁਹਾਨੂੰ ਕੁਝ ਸ਼ਹਿਰਾਂ ਵਿਚ 24 ਕੈਰੇਟ ਅਤੇ 22 ਕੈਰੇਟ ਸੋਨੇ ਦੇ ਰੇਟ ਦੱਸ ਰਹੇ ਹਾਂ।
-ਦਿੱਲੀ ਵਿੱਚ 1 ਤੋਲੇ 22 ਕੈਰੇਟ ਸੋਨੇ ਦੀ ਕੀਮਤ 64200 ਰੁਪਏ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 67410 ਰੁਪਏ ਹੈ। 
-ਪੰਜਾਬ ਵਿਚ ਇਕ ਤੋਲਾ 22 ਕੈਰੇਟ ਸੋਨੇ ਦੀ ਕੀਤਮ 64250 ਰੁਪਏ ਹੈ, ਜਦਕਿ 24 ਕੈਰੇਟ ਸੋਨੇ ਦੀ ਕੀਮਤ 67460 ਰੁਪਏ ਹੈ।
-ਫਰੀਦਾਬਾਦ ‘ਚ ਤੁਹਾਨੂੰ ਦਿੱਲੀ ਦੇ ਬਰਾਬਰ ਰੇਟ ‘ਤੇ 22-24 ਕੈਰੇਟ ਸੋਨਾ ਮਿਲੇਗਾ। 
-ਪਟਨਾ ਵਿੱਚ 22 ਕੈਰੇਟ ਸੋਨੇ ਦੀ ਕੀਮਤ 64900 ਰੁਪਏ ਹੈ। ਇੱਥੇ 24 ਕੈਰੇਟ ਸੋਨਾ 68150 ਰੁਪਏ ਵਿੱਚ ਮਿਲ ਰਿਹਾ ਹੈ। 
-ਕਾਨਪੁਰ ਅਤੇ ਲਖਨਊ ਵਿੱਚ ਵੀ ਸੋਨੇ ਦਾ ਰੇਟ ਦਿੱਲੀ ਵਾਂਗ ਹੀ ਹੈ। ਇੰਦੌਰ ਵਿੱਚ 22 ਕੈਰੇਟ ਸੋਨੇ ਦੀ ਕੀਮਤ 64100 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 6731 ਰੁਪਏ ਹੈ।

Leave a Reply

Your email address will not be published. Required fields are marked *