Firozpur News : ਫਿਰੋਜ਼ਪੁਰ ਅੰਦਰ ਅੱਜ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉਹ ਗੁਰੂਹਰਸਹਾਏ ਤੋਂ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਜਾ ਰਹੀ ਸੀ। ਇਸ ਦੌਰਾਨ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਪੈਰ ਤਿਲਕਣ ਕਾਰਨ ਉਹ ਰੇਲ ਗੱਡੀ ਹੇਠਾਂ ਆ ਗਈ ਤੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਮ ਰਿਵੀਕਾ ਸੀ। ਜੋ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਲਈ ਜਾ ਰਹੀ ਸੀ। ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਜਦ ਉਹ ਟਰੇਨ ਚੜਨ ਲੱਗੀ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਟਰੇਨ ਹੇਠਾਂ ਆਉਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕੱਲੀ ਇਕੱਲੀ ਧੀ ਸੀ ਅਤੇ ਮਾਪਿਆਂ ਬੜੀ ਮੁਸ਼ਕਲ ਨਾਲ ਉਸਨੂੰ ਪੜ੍ਹਾਇਆ ਲਿਖਾਇਆ ਸੀ।
ਰੇਲ ਗੱਡੀ ‘ਚ ਚੜ੍ਹਨ ਲੱਗਿਆਂ ਤਿਲਕਿਆ ਪੈਰ, ਹੇਠਾਂ ਆਈ ਮੁਟਿਆਰ ਦੀ ਮੌਤ, ਅਧਿਆਪਕਾ ਬਣਨ ਲਈ ਦੇਣ ਜਾ ਰਹੀ ਸੀ ਟੈਸਟ
Firozpur News : ਫਿਰੋਜ਼ਪੁਰ ਅੰਦਰ ਅੱਜ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉਹ ਗੁਰੂਹਰਸਹਾਏ ਤੋਂ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ…
