ਰਾਮਪੁਰਾ ਫੂਲ : ਪੰਜਵੀਂ ਜਮਾਤ ਵਿਚ ਪੜ੍ਹਦੀ ਬੱਚੀ (10) ਜਦੋਂ ਸੌਣ ਲਈ ਬੈਡ ਉਤੇ ਗਈ ਤਾਂ ਉਥੇ ਮੌਜੂਦ ਸੱਪ ਨੇ ਦੋ ਵਾਰ ਡੰਗ ਮਾਰ ਦਿੱਤਾ। ਇਸ ਕਾਰਨ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮੌਤ ਵੀ ਉਸ ਦਿਨ ਹੋਈ, ਜਿਸ ਦਿਨ ਉਸ ਦਾ ਜਨਮ ਦਿਨ ਸੀ।
ਜਾਣਕਾਰੀ ਦਿੰਦਿਆਂ ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਦੁੱਲੇਵਾਲਾ ਨੇ ਦੱਸਿਆ ਹੈ ਕਿ ਉਸ ਦੀ ਭਾਣਜੀ ਹਰਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਪਿੰਡ ਲੋਪੋ ਬੀਤੀ ਰਾਤ ਘਰ ਦੇ ਵਿਹੜੇ ਵਿੱਚ ਪਈ ਹੋਈ ਸੀ। ਕੂਲਰ ਹੇਠ ਠੰਢ ਲੱਗਣ ਉਤੇ ਉਹ ਆਪਣੇ ਬੈਡਰੂਮ ਵਿਚ ਚਲੀ ਗਈ ਜਿੱਥੇ ਬੈਡ ਉੱਪਰ ਇਕ ਸੱਪ ਪਹਿਲਾਂ ਹੀ ਮੌਜੂਦ ਸੀ। ਸੱਪ ਨੇ ਬੱਚੀ ਨੂੰ ਡੰਗ ਲਿਆ। ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਹੀ ਬੱਚੀ ਦੀ ਮੌਤ ਹੋ ਗਈ। ਬੱਚੀ ਨੂੰ ਸੱਪ ਨੇ ਦੋ ਵਾਰ ਡੰਗਿਆ। ਉਹ ਬੇਹੋਸ਼ ਹੋ ਗਈ, ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਇਥੇ ਇਲਾਜ ਉਪਰੰਤ ਬੱਚੀ ਦੀ ਜਨਮ ਦਿਨ ਵਾਲੇ ਦਿਨ ਮੌਤ ਹੋ ਗਈ।
ਸੌਣ ਲਈ ਗਈ ਪੰਜਵੀਂ ਜਮਾਤ ਦੀ ਬੱਚੀ ਨੂੰ ਸੱਪ ਨੇ ਦੋ ਵਾਰ ਡੰਗਿਆ, ਜਨਮ ਦਿਨ ਵਾਲੇ ਦਿਨ ਹੋ ਗਈ ਮੌਤ
ਰਾਮਪੁਰਾ ਫੂਲ : ਪੰਜਵੀਂ ਜਮਾਤ ਵਿਚ ਪੜ੍ਹਦੀ ਬੱਚੀ (10) ਜਦੋਂ ਸੌਣ ਲਈ ਬੈਡ ਉਤੇ ਗਈ ਤਾਂ ਉਥੇ ਮੌਜੂਦ ਸੱਪ ਨੇ ਦੋ ਵਾਰ ਡੰਗ ਮਾਰ ਦਿੱਤਾ।…
