ਕੋਠੀ ਉਤੇ ਛਾਏ ਬੱਦਲਾਂ ਵਿਚ ਸਿੱਧੂ ਮੂਸੇਵਾਲਾ ਦੀ ਝਲਕ, ਮਾਤਾ ਚਰਨ ਕੌਰ ਨੇ ਪੋਸਟ ਪਾ ਭਾਵੁਕ ਕੀਤੇ ਫੈਨਜ਼

Trending News : ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ…

Trending News : ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਤੇ ਛਾਏ ਬਦਲਾਂ ਦੀ ਹੈ।ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਹਨ। ਬੱਦਲਾਂ ਵਿਚ ਵੀ ਹੂ ਬ ਹੂ ਉਕਤ ਹੱਥ ਜੋੜ ਕੇ ਸ਼ੁਕਰਾਨਾ ਕਰਦੇ  ਸਿੱਧੂ ਮੂਸੇਵਾਲਾ ਦੀ ਝਲਕ ਨਜ਼ਰ ਆ ਰਹੀ ਹੈ। 
ਮਾਤਾ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਸੰਦੇਸ਼ ਲਿਖਦੇ ਹੋਏ ਕਿਹਾ, ‘ਮੇਰਾ ਪੁੱਤ ਬੇਸ਼ੱਕ ਜਾਲਮਾਂ ਨੇ ਖੋਹ ਲਿਆ ਪਰ ਏਸ ਜੱਗ ਉੱਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੁੱਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ…ਜਿਸ ਦਿਨ ਓਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਓਸ ਦਿਨ ਕੋਈ ਇਤਫਾਕ ਨੀ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣ…ਇਹ ਇੱਕ ਮਾਂ ਪਿਤਾ ਤੇ ਸ਼ੁੱਭ ਨੂੰ ਚਾਹੁਣ ਵਾਲਿਆਂ ਦਾ ਓਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ

Leave a Reply

Your email address will not be published. Required fields are marked *