ਪੰਜਾਬੀ ਗਾਇਕ ਕਰਨ ਔਜਲਾ ਨਾਲ ਭਿਆਨਕ ਹਾਦਸਾ, ਕਾਰ ਪਲਟੀ, ‘ਧੌਣ ਟੁੱਟਣੋਂ ਮਸਾਂ ਬਚੀ’, ਵੇਖੋ ਵੀਡੀਓ

Karan Aujla News : ਪ੍ਰਸਿੱਧ ਪੰਜਾਬੀ ਗਾਇਕ ਤੇ ਰੈਪਰ ਕਰਨ ਔਜਲਾ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਕਾਰ ਪਲਟ ਗਈ ਤੇ ਉਹ…

Karan Aujla News : ਪ੍ਰਸਿੱਧ ਪੰਜਾਬੀ ਗਾਇਕ ਤੇ ਰੈਪਰ ਕਰਨ ਔਜਲਾ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਕਾਰ ਪਲਟ ਗਈ ਤੇ ਉਹ ਕਾਰ ਵਿਚ ਬੁਰੀ ਤਰ੍ਹਾਂ ਫਸ ਗਏ। ਉਨ੍ਹਾਂ ਦੇ ਸਹਾਇਕਾਂ ਨੇ ਗਾਇਕ ਨੂੰ ਕਾਰ ਵਿਚੋਂ ਕੱਢਿਆ। ਹਾਦਸੇ ਵਿਚ ਉਨ੍ਹਾਂ ਦੀ ਧੌਣ ਟੁੱਟਣੋਂ ਮਸਾਂ ਬਚੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ੂਟਿੰਗ ਦੌਰਾਨ ਵਾਪਰਿਆ। ਇਸ ਦੀ ਜਾਣਕਾਰੀ ਕਰਨ ਔਜਲਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ।
ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਟ੍ਰੈਕਿੰਗ ਕਾਰ ਅਚਾਨਕ ਪਲਟ ਜਾਂਦੀ ਹੈ। ਇਸ ਦੌਰਾਨ ਕਰਨ ਔਜਲਾ ਨੂੰ ਥੋੜੀਆਂ ਬਹੁਤ ਸੱਟਾਂ ਵੀ ਲੱਗੀਆਂ ਹਨ। ਹੁਣ ਤੁਹਾਨੂੰ ਕਰਨ ਔਜਲਾ ਦੇ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਰੂੰਹ ਕੰਬ ਜਾਵੇਗੀ।
ਦੱਸ ਦਈਏ ਕਿ ਕਰਨ ਔਜਲਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਦੇਸ਼ ‘ਚ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ‘ਚ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਕਰਨ ਔਜਲਾ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ ਹੈ, ‘ਸ਼ੂਟਿੰਗ ਦੌਰਾਨ ਮੇਰੀ ਗਰਦਨ ਲਗਪਗ ਟੁੱਟਣ ਦੀ ਕਗਾਰ ‘ਤੇ ਸੀ ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ।’

 
 
 
 
 
View this post on Instagram
 
 
 
 
 
 
 
 
 
 
 

A post shared by Karan Aujla (@karanaujla)

ਕਰਨ ਔਜਲਾ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਹੈ, ‘Who THEY’ ਗੀਤ ਦਾ ਵੀਡੀਓ ਆ ਗਿਆ ਹੈ। ਇਸ ਨੂੰ ਸ਼ੂਟ ਕਰਦੇ ਸਮੇਂ ਮੇਰੀ ਗਰਦਨ ਲਗਪਗ ਟੁੱਟ ਗਈ ਸੀ। ਇਸ ‘ਤੇ ਪ੍ਰਸ਼ੰਸਕਾਂ ਨੇ ਕਾਫੀ ਚਿੰਤਾ ਜਤਾਈ ਹੈ। ਬੇਸ਼ੱਕ ਇਹ ਹਾਦਸਾ ਪੁਰਾਣਾ ਹੈ ਪਰ ਇਸ ਬਾਰੇ ਕਰਨ ਔਜਲਾ ਨੇ ਅੱਜ ਹੀ ਵੀਡੀਓ ਸਾਂਝੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ।
ਦੱਸਦੇਈਏ ਕਿ ਇਸ ਸਮੇਂ ਪੰਜਾਬੀ ਗਾਇਕ ਕਰਨ ਔਜਲਾ ਪੂਰੀ ਦੁਨੀਆ ਵਿਚ ਛਾਏ ਹੋਏ ਹਨ। ਉਨ੍ਹਾਂ ਦੇ ਗੀਤ ਪੂਰੀ ਦੁਨੀਆ ਵਿਚ ਸੁਣੇ ਜਾਂਦੇ ਹਨ। ਹਾਲ ਹੀ ਵਿਚ ਆਇਆ ‘ਤੌਬਾ ਤੌਬਾ’ ਬਿਲ ਬੋਰਡ ਉਤੇ ਛਾਇਆ ਹੋਇਆ ਹੈ, ਜੋ ਵਿੱਕੀ ਕੌਸ਼ਲ ਤੇ ਐਮੀ ਵਿਰਕ ਦੀ ਨਵੀਂ ਆਈ ਫਿਲਮ ਬੈਡ ਨਿਊਜ਼ ਵਿਚ ਫਿਲਮਾਇਆ ਗਿਆ ਹੈ।

Leave a Reply

Your email address will not be published. Required fields are marked *