ਭਾਰਤੀ ਟੀਮ ਦੇ ਦੌਰੇ ਤੋਂ ਪਹਿਲਾਂ ਸ਼੍ਰੀਲੰਕਾ ਦੇ ਕ੍ਰਿਕਟਰ ਦੀ ਗੋਲ਼ੀ ਮਾਰ ਕੇ ਹੱਤਿਆ

International News : ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ ਦਾ ਅੰਬਾਲਾਂਗੋਡਾ ਸਥਿਤ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ…

International News : ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ ਦਾ ਅੰਬਾਲਾਂਗੋਡਾ ਸਥਿਤ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੇ ਕ੍ਰਿਕਟ ਜਗਤ ਤੇ ਸ਼੍ਰੀਲੰਕਾ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਸਥਾਨਕ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਉਦੋਂ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਸੀ। ਹਮਲਾਵਰ ਨੇ ਨਿਰੋਸ਼ਨ ਉਤੇ ਗੋਲੀ ਕਿਉਂ ਚਲਾਈ, ਇਹ ਕਾਰਨ ਹਾਲੇ ਸਪੱਸ਼ਟ ਨਹੀਂ ਹੈ ਤੇ ਹਮਲਾਵਰ ਫਰਾਰ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਫੜਨ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ 12 ਬੋਰ ਦੀ ਬੰਦੂਕ ਦੇ ਨਾਲ ਆਇਆ ਸੀ।
ਦੱਸ ਦੇਈਏ ਕਿ  ਨਿਰੋਸ਼ਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੇ ਸੱਜੇ ਹੱਥ ਦੇ ਬੱਲੇਬਾਜ਼ ਸਨ। ਨਿਰੋਸ਼ਨ ਆਪਣੇ ਕਰੀਅਰ ਦੌਰਾਨ ਵਧੀਆ ਗੇਂਦਬਾਜ਼ ਸਨ। 41 ਸਾਲਾ ਨਿਰੋਸ਼ਨ ਨੇ ਅੰਡਰ-19 ਦੇ ਪੱਧਰ ‘ਤੇ ਸ਼੍ਰੀਲੰਕਾ ਦੀ ਅਗਵਾਈ ਕੀਤੀ। ਉਨ੍ਹਾਂ ਨੇ 2000 ਵਿੱਚ ਸਿੰਗਾਪੁਰ ਦੇ ਖਿਲਾਫ਼ ਆਪਣਾ ਡੈਬਿਊ ਮੈਚ ਖੇਡਿਆ। ਉਨ੍ਹਾਂ ਨੇ ਦੋ ਸਾਲ ਤੱਕ ਅੰਡਰ-19 ਟੈਸਟ ਤੇ ਵਨਡੇ ਕ੍ਰਿਕਟ ਖੇਡਿਆ। ਉਨ੍ਹਾਂ ਨੇ 10 ਮੌਕਿਆਂ ‘ਤੇ ਟੀਮ ਦੀ ਕਪਤਾਨੀ ਵੀ ਕੀਤੀ।2002 ਅੰਡਰ 10 ਵਿਸ਼ਵ ਕੱਪ ਵਿੱਚ ਨਿਰੋਸ਼ਨ ਨੇ 5 ਪਾਰੀਆਂ ਵਿੱਚ 19.28 ਦੀ ਐਵਰੇਜ ਨਾਲ 7 ਵਿਕਟਾਂ ਲਈਆਂ ਸਨ

Leave a Reply

Your email address will not be published. Required fields are marked *