ਪੁਲ ਉਤੇ ਪਤੀ-ਪਤਨੀ ਬਣਾ ਰਹੇ ਸੀ ਵੀਡੀਓ, ਰੇਲ ਗੱਡੀ ਆਈ ਤਾਂ ਫਸ ਗਏ, 90 ਫੁੱਟ ਡੂੰਘੀ ਖੱਡ ‘ਚ ਮਾਰੀ ਛਾਲ, ਵੇਖੋ ਵੀਡੀਓ

National News : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਜੋਗਮੰਡੀ ਰੇਲਵੇ ਪੁਲ ‘ਤੇ ਫੋਟੋਸ਼ੂਟ ਕਰਵਾ ਰਹੇ ਪਤੀ-ਪਤਨੀ ਰੇਲਗੱਡੀ ਆਉਣ ਕਾਰਨ ਪੁਲ ਵਿਚਾਲੇ ਫਸ ਗਏ। ਰੇਲ ਗੱਡੀ…

National News : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਜੋਗਮੰਡੀ ਰੇਲਵੇ ਪੁਲ ‘ਤੇ ਫੋਟੋਸ਼ੂਟ ਕਰਵਾ ਰਹੇ ਪਤੀ-ਪਤਨੀ ਰੇਲਗੱਡੀ ਆਉਣ ਕਾਰਨ ਪੁਲ ਵਿਚਾਲੇ ਫਸ ਗਏ। ਰੇਲ ਗੱਡੀ ਆਉਂਦੀ ਦੇਖ ਕੇ ਘਬਰਾ ਗਏ ਤੇ ਖੁਦ ਨੂੰ ਬਚਾਉਣ ਲਈ ਕਰੀਬ 90 ਫੁੱਟ ਡੂੰਘੀ ਖਾਈ ‘ਚ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਪੁਲਿਸ ਮੁਤਾਬਕ ਸੋਜਤ ਰੋਡ ਨੇੜੇ ਹਰਿਆਮਾਲੀ ਦਾ ਰਹਿਣ ਵਾਲਾ ਰਾਹੁਲ ਮੇਵਾੜਾ (22) ਤੇ ਉਸ ਦੀ ਪਤਨੀ ਜਾਹਨਵੀ (20) ਗੋਰਮਘਾਟ ‘ਤੇ ਘੁੰਮਣ ਆਏ ਸਨ। ਉਹ ਜੋਗਮੰਡੀ ਪੁਲ ‘ਤੇ ਮੀਟਰ ਗੇਜ ਰੇਲਵੇ ਲਾਈਨ ‘ਤੇ ਪੈਦਲ ਜਾ ਰਹੇ ਸੀ, ਜਦੋਂ ਮਾਰਵਾੜ ਯਾਤਰੀ ਰੇਲਗੱਡੀ ਕਮਲੀਘਾਟ ਰੇਲਵੇ ਸਟੇਸ਼ਨ ਤੋਂ ਆਈ। ਹਾਲਾਂਕਿ ਟਰੇਨ ਦੀ ਰਫਤਾਰ ਧੀਮੀ ਸੀ ਅਤੇ ਇਹ ਪੁਲ ‘ਤੇ ਰੁਕ ਗਈ ਪਰ ਉਦੋਂ ਤਕ ਜੋੜੇ ਨੇ ਘਬਰਾ ਕੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ।

ਰੇਲਵੇ ਪੁਲ ਨੇੜੇ ਉਸ ਦੇ ਦੋ ਰਿਸ਼ਤੇਦਾਰ ਵੀ ਮੌਜੂਦ ਸਨ ਪਰ ਉਹ ਟਰੈਕ ‘ਤੇ ਨਹੀਂ ਸਨ। ਉਹ ਫੋਟੋਆਂ ਤੇ ਵੀਡੀਓਜ਼ ਕਲਿੱਕ ਕਰ ਰਹੇ ਸਨ, ਜਦੋਂ ਰਾਹੁਲ ਤੇ ਜਾਹਨਵੀ ਰੇਲਵੇ ਟਰੈਕ ‘ਤੇ ਸੈਰ ਕਰ ਰਹੇ ਸਨ। ਪੁਲ ਤੋਂ ਛਾਲ ਮਾਰਨ ਵਾਲੇ ਜੋੜੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੀਡੀਓ ਘਟਨਾ ਦੇ ਸਮੇਂ ਰਿਸ਼ਤੇਦਾਰ ਦੇ ਮੋਬਾਈਲ ਫੋਨ ਵਿੱਚ ਰਿਕਾਰਡ ਕੀਤੀ ਗਈ ਸੀ।
ਟਰੇਨ ਦੇ ਡਰਾਈਵਰ ਤੇ ਗਾਰਡ ਪੁਲ ਤੋਂ ਹੇਠਾਂ ਉਤਰ ਕੇ ਗੰਭੀਰ ਜ਼ਖਮੀ ਜੋੜੇ ਨੂੰ ਚੁੱਕ ਕੇ ਫੁਲਾਦ ਰੇਲਵੇ ਸਟੇਸ਼ਨ ਲੈ ਗਏ। ਉਥੋਂ ਉਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਜਾਹਨਵੀ ਨੂੰ ਪਾਲੀ ਹਸਪਤਾਲ ਤੇ ਰਾਹੁਲ ਨੂੰ ਜੋਧਪੁਰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਹੈ।
ਅਜਮੇਰ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਡਵੀਜ਼ਨ ਮੈਨੇਜਰ ਸੁਨੀਲ ਕੁਮਾਰ ਮਾਹਲਾ ਨੇ ਦੱਸਿਆ ਕਿ ਪੁਲ ‘ਤੇ ਨੌਜਵਾਨ ਤੇ ਔਰਤ ਨੂੰ ਦੇਖ ਕੇ ਲੋਕੋ ਪਾਇਲਟ ਨੇ ਟਰੇਨ ਦੀ ਬ੍ਰੇਕ ਲਗਾ ਦਿੱਤੀ ਸੀ। ਰੇਲਗੱਡੀ ਪੁਲ ‘ਤੇ ਰੁਕ ਗਈ ਪਰ ਰੇਲਗੱਡੀ ਨੂੰ ਨੇੜੇ ਆਉਂਦੀ ਦੇਖ ਕੇ ਦੋਵੇਂ ਡਰ ਗਏ ਤੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ।

Leave a Reply

Your email address will not be published. Required fields are marked *