ਚਾਂਦੀਪੁਰਾ ਵਾਇਰਸ ਦਾ ਕਹਿਰ, ਚਾਰ ਬੱਚਿਆਂ ਦੀ ਹੋਈ ਮੌਤ, ਦੋ ਗੰਭੀਰ

ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਦੋ ਹੋਰ ਇਲਾਜ ਅਧੀਨ ਹਨ। ਇਹ ਸਾਰੇ ਸ਼ੱਕੀ ਚਾਂਦੀਪੁਰਾ ਵਾਇਰਸ (ਜੋ ਇਨਸੇਫਲਾਈਟਿਸ…

ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਦੋ ਹੋਰ ਇਲਾਜ ਅਧੀਨ ਹਨ। ਇਹ ਸਾਰੇ ਸ਼ੱਕੀ ਚਾਂਦੀਪੁਰਾ ਵਾਇਰਸ (ਜੋ ਇਨਸੇਫਲਾਈਟਿਸ ਦਾ ਕਾਰਨ ਬਣਦਾ ਹੈ) ਦੀ ਲਾਗ ਦੇ ਸ਼ਿਕਾਰ ਹੋ ਗਏ। ਦੋਵੇਂ ਬੱਚੇ ਜ਼ਿਲ੍ਹੇ ਦੇ ਹਿੰਮਤਨਗਰ ਸਥਿਤ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਸਥਾਨਕ ਅਧਿਕਾਰੀਆਂ ਨੇ ਮ੍ਰਿਤਕਾਂ ਤੇ ਇਲਾਜ ਅਧੀਨ ਦੋ ਬੱਚਿਆਂ ਦੇ ਨਮੂਨੇ ਪੁਸ਼ਟੀ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜ ਦਿੱਤੇ ਹਨ।
ਚਾਂਦੀਪੁਰਾ ਵਾਇਰਸ ਇੱਕ ਦੁਰਲੱਭ ਤੇ ਸੰਭਾਵੀ ਤੌਰ ‘ਤੇ ਘਾਤਕ ਜਰਾਸੀਮ ਹੈ, ਜੋ ਬੁਖਾਰ, ਫਲੂ ਵਰਗੇ ਲੱਛਣਾਂ ਅਤੇ ਤੀਬਰ ਇਨਸੇਫਲਾਈਟਿਸ ਦਾ ਕਾਰਨ ਬਣਦਾ ਹੈ।
ਇਹ ਵਾਇਰਸ ਮੱਛਰ, ਟਿੱਕਸ ਤੇ ਮੱਖੀਆਂ ਰਾਹੀਂ ਫੈਲਦਾ ਹੈ ਤੇ ਇਸ ਨਾਲ ਬਿਮਾਰੀ, ਕੋਮਾ ਅਤੇ ਇੱਥੋਂ ਤਕ ਮੌਤ ਵੀ ਤੇਜ਼ੀ ਨਾਲ ਹੋ ਸਕਦੀ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਰਾਜ ਸੁਤਾਰੀਆ ਨੇ ਕਿਹਾ, “ਨਮੂਨੇ ਭੇਜੇ ਗਏ ਹਨ ਤੇ ਉਨ੍ਹਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।” ਉਨ੍ਹਾਂ ਮੁਤਾਬਕ ਹਿੰਮਤਨਗਰ ਸਿਵਲ ਹਸਪਤਾਲ ਦੇ ਬੱਚਿਆਂ ਦੇ ਮਾਹਰਾਂ ਨੇ 10 ਜੁਲਾਈ ਨੂੰ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਚਾਂਦੀਪੁਰਾ ਵਾਇਰਸ ਦੀ ਭੂਮਿਕਾ ਦਾ ਸ਼ੱਕ ਪ੍ਰਗਟਾਇਆ ਸੀ।
ਹਸਪਤਾਲ ਵਿੱਚ ਦਾਖਲ ਦੋ ਹੋਰ ਬੱਚਿਆਂ ਵਿੱਚ ਵੀ ਅਜਿਹੇ ਲੱਛਣ ਦਿਖਾਈ ਦਿੱਤੇ। ਉਹ ਵੀ ਇਸੇ ਵਾਇਰਸ ਨਾਲ ਸੰਕਰਮਿਤ ਜਾਪਦੇ ਹਨ। ਹੁਣ ਤਕ ਮਰਨ ਵਾਲੇ ਚਾਰ ਬੱਚਿਆਂ ਵਿੱਚੋਂ ਇੱਕ ਸਾਬਰਕਾਂਠਾ ਜ਼ਿਲ੍ਹੇ ਦਾ ਸੀ ਅਤੇ ਦੋ ਅਰਾਵਲੀ ਜ਼ਿਲ੍ਹੇ ਦੇ ਸਨ। ਚੌਥਾ ਬੱਚਾ ਗੁਆਂਢੀ ਰਾਜ ਰਾਜਸਥਾਨ ਦਾ ਸੀ।
ਹਸਪਤਾਲ ਵਿੱਚ ਇਲਾਜ ਅਧੀਨ ਦੋਵੇਂ ਬੱਚੇ ਵੀ ਰਾਜਸਥਾਨ ਦੇ ਹਨ। ਸਾਬਰਕਾਂਠਾ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਗੁਜਰਾਤ ਦਾ ਇੱਕ ਜ਼ਿਲ੍ਹਾ ਹੈ, ਜਿੱਥੋਂ ਵੱਡੀ ਗਿਣਤੀ ਵਿੱਚ ਮਰੀਜ਼ ਗੁਜਰਾਤ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਆਉਂਦੇ ਹਨ। ਜ਼ਿਲ੍ਹਾ ਅਧਿਕਾਰੀਆਂ ਨੇ ਰਾਜਸਥਾਨ ਦੇ ਸਥਾਨਕ ਅਧਿਕਾਰੀਆਂ ਨੂੰ ਵੀ ਸ਼ੱਕੀ ਵਾਇਰਲ ਇਨਫੈਕਸ਼ਨ ਕਾਰਨ ਬੱਚੇ ਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਹੈ।

Leave a Reply

Your email address will not be published. Required fields are marked *