ਅੱਗੇ ਜਾ ਰਹੇ ਟਰੱਕ ‘ਚ ਜਾ ਘੁੱਸੀ ਸਕਾਰਪੀਓ, ਹਰਿਆਣਾ ‘ਚ ਭਿਆਨਕ ਹਾਦਸਾ, ਜਲੰਧਰ ਦੇ ਤਿੰਨ ਸਾਥੀਆਂ ਦੀ ਮੌਤ

ਹਰਿਆਣਾ ਦੇ ਮਹਿੰਦਰਗੜ੍ਹ ‘ਚ ਬੀਤੀ ਰਾਤ ਨੈਸ਼ਨਲ ਹਾਈਵੇ 152 ਡੀ ‘ਤੇ ਭਿਆਨਕ ਹਾਦਸਾ ਵਾਪਰ ਗਿਆ। ਇੱਕ ਹਾਦਸੇ ‘ਚ ਪੰਜਾਬ ਦੇ ਜਲੰਧਰ ਦੇ ਤਿੰਨ ਵਿਅਕਤੀਆਂ ਦੀ…

ਹਰਿਆਣਾ ਦੇ ਮਹਿੰਦਰਗੜ੍ਹ ‘ਚ ਬੀਤੀ ਰਾਤ ਨੈਸ਼ਨਲ ਹਾਈਵੇ 152 ਡੀ ‘ਤੇ ਭਿਆਨਕ ਹਾਦਸਾ ਵਾਪਰ ਗਿਆ। ਇੱਕ ਹਾਦਸੇ ‘ਚ ਪੰਜਾਬ ਦੇ ਜਲੰਧਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਤੜਕੇ 3:45 ਵਜੇ ਪਿੰਡ ਸੁਰਜਨਵਾਸ ਨੇੜੇ ਇੱਕ ਸਕਾਰਪੀਓ ਗੱਡੀ ਅੱਗੇ ਜਾ ਰਹੇ ਇੱਕ ਟਰੱਕ ਵਿਚ ਜਾ ਵੱਜੀ। ਇਸ ਹਾਦਸੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਦੀ ਗੰਭੀਰ ਹਾਲਤ ‘ਚ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਹੈ। ਮ੍ਰਿਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 2:45 ਵਜੇ ਨੈਸ਼ਨਲ ਹਾਈਵੇ 152 ਡੀ ‘ਤੇ ਸੁਪਰੀਮ ਲੌਜਿਸਟਿਕ ਕੰਪਨੀ ਦਾ ਇੱਕ ਟਰੱਕ ਅੰਬਾਲਾ ਵੱਲ ਜਾ ਰਿਹਾ ਸੀ। ਇਸ ਨੂੰ ਅਜਮੇਰ ਥਾਣੇ ਦੇ ਵਿਨਾਇਕ ਇਲਾਕੇ ਦਾ ਰਹਿਣ ਵਾਲਾ ਸੁਖਦੇਵ ਚਲਾ ਰਿਹਾ ਸੀ। ਜਦੋਂ ਇਹ ਟਰੱਕ ਹਾਈਵੇ ’ਤੇ ਪਿੰਡ ਸੁਰਜਨਵਾਸ ਨੇੜੇ ਪੁੱਜਾ ਤਾਂ ਪਿੱਛੇ ਤੋਂ ਇੱਕ ਸਕਾਰਪੀਓ ਕਾਰ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ।
ਭਿਆਨਕ ਟੱਕਰ ਵਿਚ ਸਕਾਰਪੀਓ ਦੇ ਅਗਲੇ ਹਿੱਸੇ ਦੇ ਉਡੇ ਪਰਖੱਚੇ
ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਵਿੱਚ ਚਾਰ ਵਿਅਕਤੀ ਸਨ। ਲੋਕਾਂ ਦੀ ਮਦਦ ਨਾਲ ਚਾਰਾਂ ਨੂੰ ਸਕਾਰਪੀਓ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ। ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਮਹਿੰਦਰਗੜ੍ਹ ਲਿਆਂਦਾ ਗਿਆ। ਇੱਥੇ ਪਹਿਲਾਂ ਇਲਾਜ ਤੋਂ ਬਾਅਦ ਡਾਕਟਰਾਂ ਨੇ ਸੰਨੀ ਉਰਫ਼ ਤਜਿੰਦਰ ਸਿੰਘ ਵਾਸੀ ਗੁਰੂ ਨਾਨਕ ਪੁਰਾ ਜਲੰਧਰ ਨੂੰ ਉਚੇਚੇ ਤੌਰ ’ਤੇ ਰੈਫ਼ਰ ਕਰ ਦਿੱਤਾ। ਉਸ ਦੇ ਤਿੰਨ ਹੋਰ ਸਾਥੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਤਿੰਨ ਦੀ ਮੌਤ, ਦੋ ਦੀ ਨਹੀਂ ਹੋ ਸਕੀ ਪਛਾਣ
ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਨਯਾਬ ਸਲਮਾਨੀ ਗੁਰੂ ਨਾਨਕਪੁਰਾ ਜਲੰਧਰ ਵਜੋਂ ਹੋਈ ਹੈ। ਦੋ ਹੋਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮਹਿੰਦਰਗੜ੍ਹ ਵਿੱਚ ਰਖਵਾਇਆ ਗਿਆ ਹੈ। ਹਾਦਸੇ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। 
ਮਹਿੰਦਰਗੜ੍ਹ ਸਿਵਲ ਹਸਪਤਾਲ ਦੇ ਡਾਕਟਰ ਸ਼ਿਵਮ ਨੇ ਦੱਸਿਆ ਕਿ ਰਾਤ ਸਮੇਂ 4 ਵਿਅਕਤੀ ਉਨ੍ਹਾਂ ਕੋਲ ਆਏ ਸਨ। ਉਨ੍ਹਾਂ ਵਿੱਚੋਂ ਇੱਕ ਨੂੰ ਉੱਚ ਕੇਂਦਰ ਵਿੱਚ ਭੇਜਿਆ ਗਿਆ ਸੀ। ਬਾਕੀ ਤਿੰਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਤਿੰਨਾਂ ਦੀਆਂ ਲਾਸ਼ਾਂ ਨੂੰ ਮੁਰਦਾ ਘਰ ‘ਚ ਰਖਵਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *