ਨਵਾਂ ਸ਼ਹਿਰ : ਵਿਆਹ ਮੌਕੇ ਜਸ਼ਨ ਦਾ ਮਾਹੌਲ ਸੀ। ਜੋਰਾਂ ਸ਼ੋਰਾਂ ਉਤੇ ਪ੍ਰੋਗਰਾਮ ਚੱਲ ਰਿਹਾ ਸੀ। ਅਚਾਨਕ ਖੁਸ਼ੀਆਂ ਦੇ ਮਾਹੌਲ ਵਿਚ ਕਹਿਰ ਵਾਪਰ ਗਿਆ। ਜੈ ਮਾਲਾ ਦੌਰਾਨ ਲਾੜੀ ਦੇ ਗਲ ਵਰਮਾਲਾ ਪਾਉਂਦਿਆਂ ਹੀ ਲਾੜਾ ਹੇਠਾਂ ਡਿੱਗ ਗਿਆ। ਲਾੜੀ ਦੀਆਂ ਅੱਖਾਂ ਸਾਹਮਣੇ ਹੀ ਲਾੜੇ ਨੇ ਦਮ ਤੋੜ ਦਿੱਤਾ। ਇਹ ਵੇਖ ਚੀਕ ਚਿਹਾੜਾ ਪੈ ਗਿਆ। ਇਹ ਮੰਦਭਾਗੀ ਖਬਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਇਲਾਕੇ ਤੋਂ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲੜਕਾ ਵਿਆਹ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਆਇਆ ਸੀ।
ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਵਜੋਂ ਹੋਈ ਹੈ। ਉਕਤ ਨੌਜਵਾਨ 2012 ਵਿੱਚ ਅਮਰੀਕਾ ਗਿਆ ਸੀ ਅਤੇ ਉਹ ਪੀਆਰ ਹੋ ਕੇ ਵਿਆਹ ਕਰਾਉਣ ਲਈ ਆਪਣੇ ਮਾਤਾ-ਪਿਤਾ ਨਾਲ ਪੰਜਾਬ ਵਾਪਸ ਆਇਆ ਹੋਇਆ ਸੀ। ਨੌਜਵਾਨ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਖ਼ਬਰ ਤੋਂ ਬਾਅਦ ਇਲਾਕੇ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਦੁਖਦਾਈ ਘਟਨਾ ਉਦੋਂ ਵਾਪਰੀ ਜਦੋਂ ਉਕਤ ਮੈਰਿਜ ਪੈਲੇਸ ਵਿੱਚ ਜੈ ਮਾਲਾ ਦੀ ਰਸਮ ਹੋ ਰਹੀ ਸੀ। ਉਕਤ ਨੌਜਵਾਨ ਨੇ ਜਿਵੇਂ ਹੀ ਲਾੜੀ ਦੇ ਗਲ਼ ਵਿੱਚ ਹਾਰ ਪਾਇਆ ਤੇ ਤਸਵੀਰ ਕਰਵਾਉਣ ਲੱਗਾ ਤਾਂ ਕੁਝ ਕੁ ਮਿੰਟਾਂ ਬਾਅਦ ਹੀ ਉਹ ਸਟੇਜ ‘ਤੇ ਡਿੱਗ ਪਿਆ। ਵਿਆਹ ‘ਚ ਸ਼ਾਮਲ ਰਿਸ਼ਤੇਦਾਰਾਂ ਤੇ ਹੋਰ ਪੁੱਜੇ ਲੋਕਾਂ ਨੇ ਉਸ ਨੂੰ ਤੁਰੰਤ ਮੁਕੰਦਪੁਰ ਸਥਿਤ ਰਾਏ ਜਰਨਲ ਹਸਪਤਾਲ ਵਿਖੇ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਿਆਹ ਮੌਕੇ ਵਾਪਰਿਆ ਕਹਿਰ, ਜੈ ਮਾਲਾ ਪਾਉਂਦਿਆਂ ਹੀ ਡਿੱਗਾ ਲਾੜਾ, ਲਾੜੀ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
ਨਵਾਂ ਸ਼ਹਿਰ : ਵਿਆਹ ਮੌਕੇ ਜਸ਼ਨ ਦਾ ਮਾਹੌਲ ਸੀ। ਜੋਰਾਂ ਸ਼ੋਰਾਂ ਉਤੇ ਪ੍ਰੋਗਰਾਮ ਚੱਲ ਰਿਹਾ ਸੀ। ਅਚਾਨਕ ਖੁਸ਼ੀਆਂ ਦੇ ਮਾਹੌਲ ਵਿਚ ਕਹਿਰ ਵਾਪਰ ਗਿਆ। ਜੈ…
