ਮਾਹਿਲਪੁਰ : ਸੀਨੀਅਰ ਅਕਾਲੀ ਆਗੂ ਦੇ ਪੁੱਤ ਦੀ ਲਾਸ਼ ਸੁੰਨਸਾਨ ਇਲਾਕੇ ਵਿਚੋਂ ਮਿਲੀ ਹੈ। ਰੌਲਾ ਪੈਣ ਉਤੇ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ ‘ਤੇ ਸਥਿਤ ਕਸਬਾ ਮਾਹਿਲਪੁਰ ਦੇ ਬਾਹਰਵਾਰ ਇਕ ਸੁੰਨਸਾਨ ਇਲਾਕੇ ‘ਚੋਂ ਉਸ ਦੀ ਲਾਸ਼ ਮਿਲੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੱਤਿਆ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਮਾਹਿਲਪੁਰ ਦੇ ਪ੍ਰਧਾਨ ਦਇਆ ਮੇਘੋਵਾਲ ਨੇ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਦੀਪ ਸਿੰਘ (29) ਜੋ ਕਿ ਰਾਤ 8 ਵਜੇ ਘਰੋਂ ਪਨੀਰ ਲੈਣ ਲਈ ਆਇਆ ਸੀ ਜਦੋਂ ਉਹ ਦੇਰ ਰਾਤ ਘਰ ਨਾ ਪਹੁੰਚਿਆ ਤਾਂ ਅਸੀਂ ਉਸ ਦੀ ਰਾਤ ਦੋ ਵਜੇ ਤੱਕ ਭਾਲ ਕੀਤੀ ਪਰ ਨਹੀਂ ਮਿਲਿਆ ਤਾਂ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਨੂੰ ਸਵੇਰੇ ਪੁਲਿਸ ਨੇ ਸੂਚਿਤ ਕੀਤਾ ਕਿ ਮਾਹਿਲਪੁਰ ਦੇ ਬਾਹਰਵਾਰ ਕਲਗੀਧਰ ਆਈ. ਟੀ. ਆਈ. ਨੇੜੇ ਇਕ ਲਾਸ਼ ਪਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਮੋਟਰਸਾਈਕਲ ਨੰਬਰ ਪੀ. ਬੀ. 07ਬੀ ਟੀ 1848 ਡਿੱਗਿਆ ਹੋਇਆ ਸੀ। ਲਾਸ਼ ਮੋਟਰਸਾਈਕਲ ਤੋਂ ਲਗਭਗ 50 ਫੁੱਟ ਦੀ ਦੂਰੀ ‘ਤੇ ਪਈ ਸੀ। ਦਇਆ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਮਨਦੀਪ ਸਿੰਘ ਨੇ ਵੀ ਕਨੈਡਾ ਚਲੇ ਜਾਣਾ ਸੀ। ਅੱਜ ਸਵੇਰੇ ਉਸ ਦੀ ਮੌਤ ਦੀ ਖ਼ਬਰ ਮਿਲ ਗਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਪਹੁੰਚੇ ਐੱਸ. ਪੀ. ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਓਵਰ ਡੋਜ਼ ਕਰਕੇ ਮੌਤ ਹੋਈ ਜਾਪਦੀ ਹੈ, ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਜਾਣਕਾਰੀ ਮਿਲ ਸਕੇਗੀ।
ਸੀਨੀਅਰ ਅਕਾਲੀ ਨੇਤਾ ਦੇ ਪੁੱਤ ਦੀ ਸੁੰਨਸਾਨ ਇਲਾਕੇ ‘ਚੋਂ ਮਿਲੀ ਲਾਸ਼, ਫੈਲੀ ਸਨਸਨੀ
ਮਾਹਿਲਪੁਰ : ਸੀਨੀਅਰ ਅਕਾਲੀ ਆਗੂ ਦੇ ਪੁੱਤ ਦੀ ਲਾਸ਼ ਸੁੰਨਸਾਨ ਇਲਾਕੇ ਵਿਚੋਂ ਮਿਲੀ ਹੈ। ਰੌਲਾ ਪੈਣ ਉਤੇ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ…
