National News : ਇੰਡੀਅਨ ਰੈਵੇਨਿਊ ਸਰਵਿਸ ਦੀ ਮਹਿਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਵਾ ਲਿਆ ਹੈ। ਉਹ ਮਹਿਲਾ ਤੋਂ ਮਰਦ ਬਣ ਗਈ ਹੈ। ਭਾਰਤ ਦੇ ਸਿਵਲ ਸੇਵਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਕੋਈ ਮਹਿਲਾ ਅਧਿਕਾਰੀ ਪੁਰਸ਼ ਬਣੀ ਹੈ। ਹੈਦਰਾਬਾਦ ਦੇ ਖੇਤਰੀ ਬੈਂਚ ਵਿਚ ਜੁਆਇੰਟ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੀ ਇਕ ਮਹਿਲਾ ਇੰਡੀਅਨ ਰੈਵੇਨਿਊ ਸਰਵਿਸ (ਆਈਆਰਐੱਸ) ਅਧਿਕਾਰੀ ਨੇ ਪੁਰਸ਼ ਵਜੋਂ ਲਿੰਗ ਤਬਦੀਲੀ ਕਰਵਾ ਲਈ ਹੈ।
ਵਿੱਤ ਮੰਤਰਾਲੇ ਨੇ ਐਮ ਅਨੁਸੂਈਆਂ ਦੀ ਥਾਂ ਉਸ ਦਾ ਨਾਮ ਬਦਲ ਕੇ ਸ਼੍ਰੀ ਐਮ ਅਨੁਕਾਥਿਰ ਸੂਰਿਆ ਕਰਨ ਅਤੇ ਉਸ ਦਾ ਲਿੰਗ ਮਹਿਲਾ ਤੋਂ ਪੁਰਸ਼ ਵਜੋਂ ਤਬਦੀਲ ਕਰਨ ਸਬੰਧੀ ਦਰਖਾਸਤ ਨੂੰ ਮਨਜ਼ੂਰ ਕਰ ਲਿਆ ਹੈ।
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਲੋਂ 9 ਜੁਲਾਈ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ, ‘‘ ਸ਼੍ਰੀਮਤੀ ਐੱਮ ਅਨੁਕਾਥਿਰ ਸੂਰਿਆ ਦੀ ਬੇਨਤੀ ਨੂੰ ਵਿਚਾਰਿਆ ਗਿਆ ਹੈ। ਹੁਣ ਤੋਂ ਅਧਿਕਾਰੀ ਨੂੰ ਸਾਰੇ ਰਿਕਾਰਡਾਂ ਵਿਚ ਸ਼੍ਰੀ ਐੱਮ ਅਨੁਕਾਥਿਰ ਸੂਰਿਆ ’’ ਵਜੋਂ ਜਾਣਿਆ ਜਾਵੇਗਾ। 35 ਸਾਲਾਂ ਇਹ ਅਧਿਕਾਰੀ ਸੀਈਐਸਟੀਏਟੀ ਦੇ ਚੀਫ਼ ਕਮਿਸ਼ਨਰ (ਅਧਿਕਾਰਤ ਨੁਮਾਇੰਦੇ) ਦੇ ਦਫ਼ਤਰ ਵਿਚ ਜੁਆਇੰਟ ਕਮਿਸ਼ਨਰ ਵਜੋਂ ਤਾਇਨਾਤ ਹੈ।
ਆਈਆਰਐਸ ਅਧਿਕਾਰੀ ਮਹਿਲਾ ਤੋਂ ਬਣੀ ਮਰਦ, ਬਦਲਵਾ ਲਿਆ ਲਿੰਗ, ਵਿਭਾਗ ਨੇ ਵੀ ਦਿੱਤੀ ਮਨਜ਼ੂਰੀ, ਕੀਤਾ ਹੁਕਮ ਜਾਰੀ
National News : ਇੰਡੀਅਨ ਰੈਵੇਨਿਊ ਸਰਵਿਸ ਦੀ ਮਹਿਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਵਾ ਲਿਆ ਹੈ। ਉਹ ਮਹਿਲਾ ਤੋਂ ਮਰਦ ਬਣ ਗਈ ਹੈ। ਭਾਰਤ ਦੇ ਸਿਵਲ…
