ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ (Punjab Government) ਵਲੋਂ ਕੋਰੋਨਾ ਕੇਸਾਂ (Corona Cases) ਵਿਚ ਲਗਾਤਾਰ ਘੱਟ ਰਹੀ ਮਰੀਜ਼ਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਪਹਿਲਾਂ 25 ਜੂਨ (25 June) ਤੱਕ ਇਹ ਪਾਬੰਦੀਆਂ ਲਗਾਈਆਂ ਗਈਆਂ ਸਨ ਜੋ ਕਿ ਹੁਣ ਵਧਾ ਕੇ 30 ਜੂਨ ਕਰ ਦਿੱਤੀਆਂ ਗਈਆਂ ਹਨ। ਨਵੀਆਂ ਗਾਈਡਲਈਨਾਂ (New Guidelines) ਮੁਤਾਬਕ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ (Night Curfew) ਰਹੇਗਾ। ਇਸ ਤੋਂ ਇਲਾਵਾ ਵੀਕੈਂਡ ਕਰਫਿਊ (Weekend Curfew) ਵੀ ਐਤਵਾਰ ਉਸੇ ਤਰ੍ਹਾਂ ਜਾਰੀ ਰਹੇਗਾ। ਵਿਆਹ ਸਮਾਗਮਾਂ (Wedding ceremonies) ਵਿਚ ਹੁਣ 50 ਲੋਕ (50 People) ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਸਰਕਾਰੀ ਦਫਤਰਾਂ ਵਿਚ 50 ਫੀਸਦੀ ਲੋਕ ਹੀ ਕੰਮ ਕਰ ਸਕਣਗੇ। ਸਕੂਲਾਂ, ਕਾਲਜਾਂ (School, Collage) ਸਬੰਧੀ ਸਰਕਾਰ ਵਲੋਂ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਕਿ ਉਹ ਖੁੱਲਣਗੇ ਜਾਂ ਨਹੀਂ।

ਖੁੱਲ੍ਹ ਸਕਣਗੇ ਆਈਲੈਟਸ ਸੈਂਟਰ
ਇਸ ਵਾਰ ਪੰਜਾਬ ਸਰਕਾਰ ਵਲੋਂ ਕੋਚਿੰਗ ਸੈਂਟਰਾਂ (Coaching Centre) ਨੂੰ ਰਾਹਤ ਦਿੰਦਿਆਂ ਹੋਇਆ ਆਈਲੈਟਸ ਸੈਂਟਰਾਂ (Ilets Centre) ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿੱਥੇ ਟੀਚਰਸ (Teachers) ਅਤੇ ਸਟੂਡੈਂਟਸ (Students) ਨੂੰ ਆਉਣ ਦੀ ਮਨਜ਼ੂਰੀ ਹੋਵੇਗੀ ਅਤੇ ਉਨ੍ਹਾਂ ਨੂੰ ਘੱਟੋ-ਘੱਟ ਵੈਕਸੀਨੇਸ਼ਨ (Vaccination) ਲੱਗੀ ਹੋਣੀ ਚਾਹੀਦੀ ਹੈ।
The present #Covid19 restrictions will continue till 30@June with additional relaxation only for IELTS & skill development coaching institutes who can now open provided their teachers, staff & students have had at least one vaccination. I urge all to have themselves vaccinated. pic.twitter.com/GbP22eR5HO
— Capt.Amarinder Singh (@capt_amarinder) June 25, 2021
ਪੰਜਾਬ ਵਿਚ ਘੱਟ ਰਹੇ ਕੋਰੋਨਾ ਮਾਮਲੇ
ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਕੋਰੋਨਾ ਕਾਰਨ ਬੀਤੇ ਕਲ ਜਿਥੇ 20 ਹੋਰ ਮੌਤਾਂ ਹੋ ਗਈਆਂ, ਉਥੇ 715 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਦੂਜੇ ਪਾਸੇ ਸੂਬੇ ‘ਚ ਵੱਖ-ਵੱਖ ਥਾਵਾਂ ਤੋਂ 382 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮੌਤਾਂ ‘ਚੋਂ ਬਰਨਾਲਾ ਤੋਂ 1, ਬਠਿੰਡਾ ਤੋਂ 2, ਫਰੀਦਕੋਟ ਤੋਂ 2, ਫਾਜ਼ਿਲਕਾ ਤੋਂ 2, ਫਿਰੋਜ਼ਪੁਰ ਤੋਂ 2, ਜਲੰਧਰ ਤੋਂ 2, ਕਪੂਰਥਲਾ ਤੋਂ 1, ਐਸ.ਏ.ਐਸ. ਨਗਰ ਤੋਂ 1, ਪਠਾਨਕੋਟ ਤੋਂ 1, ਰੋਪੜ ਤੋਂ 2, ਸੰਗਰੂਰ ਤੋਂ 2, ਐਸ.ਬੀ.ਐਸ. ਨਗਰ ਤੋਂ 1, ਤਰਨ ਤਾਰਨ ਤੋਂ 1 ਮਰੀਜ਼ ਸ਼ਾਮਿਲ ਹਨ।

