ਘਰ-ਘਰ ਮੁੰਡੇ ਵੰਡਦੇ ਸਾਧੂ ਦਾ ਪਰਿਵਾਰਕ ਮੈਂਬਰਾਂ ਵੱਲੋਂ ਚਾੜ੍ਹਿਆ ਕੁਟਾਪਾ ਨਾਲੇ ਤੋੜੀ ਲੱਤ

ਰੋਪੜ (ਇੰਟ.)- ਰੂਪਨਗਰ (Roopnagar) ਦੇ ਗਿਆਨੀ ਜ਼ੈਲ ਸਿੰਘ ਨਗਰ (jail Singh nagar) ਵਿਖੇ ਕੁਝ ਵਿਅਕਤੀਆਂ ਨੇ ਇਕ ਆਰਾਮ ਕਰ ਰਹੇ ਸਾਧੂ ਦੀ ਮਾਰਕੁੱਟ ਕਰਦੇ ਹੋਏ…

ਰੋਪੜ (ਇੰਟ.)- ਰੂਪਨਗਰ (Roopnagar) ਦੇ ਗਿਆਨੀ ਜ਼ੈਲ ਸਿੰਘ ਨਗਰ (jail Singh nagar) ਵਿਖੇ ਕੁਝ ਵਿਅਕਤੀਆਂ ਨੇ ਇਕ ਆਰਾਮ ਕਰ ਰਹੇ ਸਾਧੂ ਦੀ ਮਾਰਕੁੱਟ ਕਰਦੇ ਹੋਏ ਉਸਦੀ ਲੱਤ ਤੋੜ ਦਿੱਤੀ। ਜਿਸ ਪਿੱਛੋਂ ਸਥਾਨਕ ਲੋਕਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਵੱਲੋਂ 108 ਐਂਬੂਲੈਂਸ ਵਿਚ ਸਾਧੂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ। ਸਾਧੂ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮੌਕੇ ‘ਤੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦਰਅਸਲ ਸਾਧੂ ਇੱਕ ਘਰ ਵਿੱਚ ਜਦੋਂ ਮੰਗਣ ਲਈ ਗਿਆ ਤਾਂ ਘਰ ਵਿੱਚ ਮੌਜੂਦ ਮਹਿਲਾ ਵੱਲੋਂ ਸਾਧੂ ਨੂੰ ਕਿਹਾ ਕਿ ਉਸ ਦੇ ਘਰ ਦੋ ਲੜਕੀਆਂ ਹਨ ਤੇ ਲੜਕਾ ਨਹੀਂ ਹੋ ਰਿਹਾ, ਜਿਸ ਪਿੱਛੋਂ ਸਾਧੂ ਵੱਲੋਂ ਉਸ ਮਹਿਲਾ ਨੂੰ ਇਕ ਬਦਾਮ ਦਿੱਤਾ ਤੇ ਬਦਲੇ ਵਿੱਚ 1100 ਰੁਪਏ ਲੈ ਲਏ ਤੇ ਕਿਹਾ ਕਿ ਜਲਦੀ ਹੀ ਘਰ ਵਿਚ ਲੜਕਾ ਹੋਵੇਗਾ।

Read this- ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼
ਪ੍ਰੰਤੂ ਜਦੋਂ ਬਾਅਦ ਵਿਚ ਮਹਿਲਾ ਨੇ ਆਪਣੇ ਘਰਵਾਲਿਆਂ ਅਤੇ ਬੇਟੇ ਨੂੰ ਇਸ ਸਾਧੂ ਬਾਰੇ ਦੱਸਿਆ ਤਾਂ ਗੁੱਸੇ ਵਿਚ ਆਏ ਪਿਓ-ਪੁੱਤ ਨੇ ਸ਼ਹਿਰ ਵਿੱਚ ਆਪਣੇ  ਮੋਟਰਸਾਈਕਲ ‘ਤੇ ਸਾਧੂ ਦੀ ਭਾਲ ਸ਼ੁਰੂ ਕਰ ਦਿੱਤੀ। ਇਨ੍ਹਾਂ ਪਿਓ ਪੁੱਤ ਨੂੰ ਇਹ ਸਾਧੂ ਗਿਆਨੀ ਜੈਲ ਸਿੰਘ ਨਗਰ ਵਿਖੇ ਇੱਕ ਦਰੱਖਤ ਹੇਠਾਂ ਆਰਾਮ ਕਰਦਾ ਮਿਲ ਗਿਆ ਜਿਸ ਤੋਂ ਬਾਅਦ ਇਨ੍ਹਾਂ ਨੇ ਉਸ ਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਰਾਡਾਂ ਮਾਰ-ਮਾਰ ਕੇ ਸਾਧੂ ਦੀ ਖੱਬੀ ਲੱਤ ਤੋੜ ਦਿੱਤੀ। ਸਾਧੂ ਦਾ ਰੌਲਾ ਸੁਣ ਮੌਕੇ ‘ਤੇ ਮੁਹੱਲਾ ਵਾਸੀ ਨਿਕਲੇ ਉਨ੍ਹਾਂ ਨੇ ਸਾਧੂ ਨੂੰ ਛੁਡਾਇਆ।

Read this- 6th ਪੇ-ਤਨਖਾਹ ਕਮਿਸ਼ਨ ਨੂੰ ਲੈ ਕੇ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ

ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਸਾਧੂ ਘਟਨਾ ਸੰਬੰਧੀ ਦੱਸ ਰਿਹਾ ਹੈ ਉਸ ਦੇ ਮੁਤਾਬਕ ਕਸੂਰਵਾਰ ਮਾਰਕੁੱਟ ਕਰਨ ਵਾਲੇ ਲੱਗ ਰਹੇ ਹਨ। ਪ੍ਰੰਤੂ ਅਸਲ ਮਾਮਲਾ ਕੀ ਹੈ ਅਤੇ ਕਿਸਦੀ ਗਲਤੀ ਹੈ। ਇਹ ਤਾਂ ਹੁਣ ਜਦੋਂ ਮਾਰਕੁੱਟ ਕਰਨ ਵਾਲੇ ਸਾਹਮਣੇ ਆਉਣਗੇ ਉਦੋਂ ਹੀ ਪਤਾ ਚੱਲੇਗਾ।

Leave a Reply

Your email address will not be published. Required fields are marked *