Gold Price : ਵਿਆਹਾਂ ਦਾ ਸੀਜ਼ਨ ਆ ਗਿਆ ਹੈ ਪਰ ਕਮੋਡਿਟੀ ਬਾਜ਼ਾਰ ‘ਚ ਸੋਨੇ ਦੇ ਭਾਅ ‘ਚ ਗਿਰਾਵਟ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼ ਜਾਂ ਖਰੀਦਦਾਰੀ ਬਾਰੇ ਵੀ ਸੋਚ ਰਹੇ ਹੋ ਤਾਂ ਇਸ ਲਈ ਤੁਹਾਡੇ ਲਈ ਰੇਟ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਤਾਂ ਹੀ ਤੁਸੀਂ ਚੰਗੀ ਜਗ੍ਹਾ ‘ਤੇ ਨਿਵੇਸ਼ ਕਰ ਸਕੋਗੇ ਜਾਂ ਸੋਨੇ ਦੀ ਕੀਮਤ ਵਿਚ ਲਗਾਤਾਰ ਗਿਰਾਵਟ ਦੇਖੀ ਜਾ ਸਕਦੀ ਹੈ। ਜੁਲਾਈ ਦੇ ਪਹਿਲੇ ਹਫਤੇ ‘ਚ ਕੀਮਤਾਂ ਵਿਚ ਵਾਧੇ ਦਾ ਅਨੁਮਾਨ ਲਾਇਆ ਗਿਆ ਸੀ ਪਰ ਇਕ ਵਾਰ ਫਿਰ ਭਾਰਤ ‘ਚ ਸੋਨੇ ਦੀ ਮੰਗ ‘ਚ ਗਿਰਾਵਟ ਆਈ ਹੈ, ਇਸ ਦੇ ਬਾਵਜੂਦ ਸੋਨੇ ਦੇ ਰੇਟ ‘ਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ ਹੈ, ਰੇਟ 72-73000 ਰੁਪਏ ਦੇ ਆਸ-ਪਾਸ ਹੀ ਹੈ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਸਤੰਬਰ ‘ਚ ਵਿਆਜ ਦਰਾਂ ‘ਚ ਕਟੌਤੀ ਕੀਤੇ ਜਾਣ ਦੀਆਂ ਉਮੀਦਾਂ ਦੇ ਵਿਚਕਾਰ ਮੰਗਲਵਾਰ ਨੂੰ ਭਾਰਤ ‘ਚ ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਦੂਜੇ ਦਿਨ ਫਿਰ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਦੀ ਗਿਰਾਵਟ ਬੀਤੇ ਦਿਨ ਨਾਲੋਂ ਸੋਨੇ ਦੀਆਂ ਕੀਮਤਾਂ ਵਿੱਚ ਜ਼ਿਆਦਾ ਰਹੀ। ਸੋਮਵਾਰ ਤੇ ਮੰਗਲਵਾਰ ਦੇ ਦੋ ਦਿਨਾਂ ਵਿਚ 24 ਕੈਰੇਟ ਸੋਨਾ ਪ੍ਰਤੀ 100 ਗ੍ਰਾਮ ਵਿਚ 6000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਅੱਜ ਸੋਨੇ ਦੀਆਂ ਕੀਮਤਾਂ ਵਿਚ ਸਥਿਰਤਾ ਵੇਖਣ ਨੂੰ ਮਿਲੀ।
ਅੱਜ ਦੀ ਗੱਲ ਕਰੀਏ ਤਾਂ ਅੱਜ 22 ਕੈਰੇਟ ਸੋਨਾ 67090 ਰੁਪਏ, 24 ਕੈਰੇਟ ਸੋਨੇ ਦੀ ਕੀਮਤ 73190 ਰੁਪਏ ਪ੍ਰਤੀ 10 ਗ੍ਰਾਮ ਅਤੇ 18 ਕੈਰੇਟ ਸੋਨੇ ਦੀ ਕੀਮਤ 54890 ਰੁਪਏ ਹੋ ਰਹੀ ਹੈ। ਜੇਕਰ ਤੁਸੀਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ 10 ਗ੍ਰਾਮ ਦੀ ਕੀਮਤ ਦਾ ਪਤਾ ਹੋਣਾ ਚਾਹੀਦਾ ਹੈ। ਤੁਹਾਡੇ ਰਾਜ ਅਤੇ ਤੁਹਾਡੇ ਸ਼ਹਿਰ ਵਿੱਚ ਸੋਨੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਇਸ ਲਈ ਹੇਠਾਂ ਸ਼ਹਿਰ ਅਨੁਸਾਰ ਦਰਾਂ ਦੀ ਜਾਣਕਾਰੀ ਦਿੱਤੀ ਗਈ ਹੈ, ਇਸ ਨਾਲ ਤੁਹਾਡੇ ਲਈ ਸੋਨਾ ਖਰੀਦਣਾ ਆਸਾਨ ਹੋ ਜਾਵੇਗਾ।
ਸੋਨੇ ‘ਚ ਲਗਾਤਾਰ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਆਲਮੀ ਬਾਜ਼ਾਰ ‘ਚ ਨਰਮੀ ਹੈ ਅਤੇ ਡਾਲਰ ‘ਚ ਵੀ ਕੁਝ ਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ। ਪਰ ਜੇਕਰ ਤੁਸੀਂ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਨਿਵੇਸ਼ ਕਰਨ ਅਤੇ ਖਰੀਦਣ ਦਾ ਵਧੀਆ ਸਮਾਂ ਹੈ।
ਮੁੜ ਡਿੱਗੀਆਂ ਸੋਨੇ ਦੀਆਂ ਕੀਮਤਾਂ, 24k/100 ਸੋਨੇ ਦੀਆਂ ਕੀਮਤਾਂ ਵਿਚ 6000 ਰੁਪਏ ਦੀ ਗਿਰਾਵਟ
Gold Price : ਵਿਆਹਾਂ ਦਾ ਸੀਜ਼ਨ ਆ ਗਿਆ ਹੈ ਪਰ ਕਮੋਡਿਟੀ ਬਾਜ਼ਾਰ ‘ਚ ਸੋਨੇ ਦੇ ਭਾਅ ‘ਚ ਗਿਰਾਵਟ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼…
