ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ ਨਹੀਂ ਹੋਇਆ ਰੱਦ, ਗਾਇਕ ਨੇ ਲਾਈਵ ਹੋ ਕੇ ਅਫਵਾਹਾਂ ਨੂੰ ਕੀਤਾ ਖਾਰਜ

ਚੰਡੀਗੜ੍ਹ :  ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੰਦੌਰ ਵਿੱਚ ਹੋਣ ਵਾਲੇ ਸੰਗੀਤਕ ਪ੍ਰੋਗਰਾਮ (ਕੰਸਰਟ) ਨੂੰ ਲੈ ਕੇ ਵੱਖ-ਵੱਖ…

ਚੰਡੀਗੜ੍ਹ :  ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੰਦੌਰ ਵਿੱਚ ਹੋਣ ਵਾਲੇ ਸੰਗੀਤਕ ਪ੍ਰੋਗਰਾਮ (ਕੰਸਰਟ) ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਅਤੇ ਰੱਦ ਹੋਣ ਦੀਆਂ ਅਫਵਾਹਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸਨ। ਪਰ ਹੁਣ ਖੁਦ ਗਾਇਕ ਨੇ ਇਨ੍ਹਾਂ ਸਾਰੀਆਂ ਖਬਰਾਂ ‘ਤੇ ਵਿਰਾਮ ਲਗਾਉਂਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਅਪਡੇਟ ਦਿੱਤਾ ਹੈ।

ਇੰਦੌਰ ਕੰਸਰਟ ਨੂੰ ਲੈ ਕੇ ਫੈਲ ਰਹੀ ਉਤਸੁਕਤਾ ਅਤੇ ਅਫਵਾਹਾਂ ਦਰਮਿਆਨ ਦਿਲਜੀਤ ਦੋਸਾਂਝ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ਉੱਤੇ ਲਾਈਵ ਹੋ ਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸ਼ੋਅ ਤੈਅ ਸਮੇਂ ਅਤੇ ਮਿਤੀ ਉੱਤੇ ਹੀ ਹੋਵੇਗਾ। ਆਪਣੇ ਜਾਣੇ-ਪਛਾਣੇ ਮਜ਼ਾਕੀਆ ਅਤੇ ਉਤਸ਼ਾਹੀ ਅੰਦਾਜ਼ ਵਿੱਚ ਉਨ੍ਹਾਂ ਕਿਹਾ “15 ਤਰੀਕ ਨੂੰ ਇੰਦੌਰ ਆ ਰਹੇ ਹਾਂ, 101 ਫ਼ੀਸਦੀ ਆ ਰਹੇ ਹਾਂ। ਸਭ ਤੋਂ ਪਹਿਲਾਂ ਆ ਕੇ ਪੋਹਾ ਖਾਵਾਂਗੇ, ਫਿਰ ਪੂਰੀ ਐਨਰਜੀ ਨਾਲ ਚਕ ਦੇ ਫੱਟੇ। ਕੋਈ ਜੋ ਮਰਜ਼ੀ ਬੋਲੇ, ਮੈਂ 15 ਤਰੀਕ ਨੂੰ ਜ਼ਰੂਰ ਮਿਲਾਂਗਾ। ਤੁਸੀਂ ਬਸ ਮੇਰੀ ਗੱਲ ਉੱਤੇ ਵਿਸ਼ਵਾਸ਼ ਰੱਖੋ”

ਪ੍ਰਸ਼ਾਸਨ ਵੱਲੋਂ ਹਦਾਇਤਾਂ ਅਤੇ ਅਧਿਕਾਰੀਆਂ ਦਾ ਪੱਖ

ਮੀਡੀਆ ਰਿਪੋਰਟਾਂ ਮੁਤਾਬਕ, ਇੰਦੌਰ ਦੇ ਇਸ ਕੰਸਰਟ ਲਈ ਆਯੋਜਕਾਂ ਸਾਹਮਣੇ ਕੁਝ ਖਾਸ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪ੍ਰੋਗਰਾਮ ਦੌਰਾਨ ਅਜਿਹੇ ਗੀਤ ਨਾ ਗਾਏ ਜਾਣ ਜਿਨ੍ਹਾਂ ਦਾ ਬੱਚਿਆਂ ਉੱਤੇ ਮਾੜਾ ਪ੍ਰਭਾਵ ਪੈ ਸਕੇ।

ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਰਜਨੀਸ਼ ਸਿਨਹਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ “ਦਿਲਜੀਤ ਦੋਸਾਂਝ ਦਾ ਸੰਗੀਤ ਪ੍ਰੋਗਰਾਮ 15 ਨਵੰਬਰ ਨੂੰ ਟਵੰਟੀ ਵਨ ਬਿਜ਼ਨਸ ਪਾਰਕ ਵਿੱਚ ਹੋਣਾ ਤੈਅ ਹੈ। ਸਾਨੂੰ ਚੰਡੀਗੜ੍ਹ ਤੋਂ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਨਸ਼ਿਆਂ, ਮਾਦਕ ਪਦਾਰਥਾਂ ਜਾਂ ਹਥਿਆਰਾਂ ਦਾ ਗੁਣਗਾਨ ਕਰਨ ਵਾਲੇ ਗੀਤਾਂ ਬਾਰੇ ਦੱਸਿਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਅਸੀਂ ਆਯੋਜਕਾਂ ਨੂੰ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਜਿਹੇ ਗੀਤ ਨਾ ਗਾਏ ਜਾਣ ਕਿਉਂਕਿ ਇਨ੍ਹਾਂ ਦਾ ਨੌਜਵਾਨਾਂ ਅਤੇ ਬੱਚਿਆਂ ਉੱਤੇ ਨਕਾਰਾਤਮਕ ਅਸਰ ਪੈ ਸਕਦਾ ਹੈ।”

‘Aura Tour’ ਦੇ ਭਾਰਤੀ ਪੜਾਅ ਦੀ ਸ਼ਾਨਦਾਰ ਸ਼ੁਰੂਆਤ

ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੇ ਮਸ਼ਹੂਰ ‘Aura Tour’ (Dil-Luminati Tour) ਦੇ ਭਾਰਤੀ ਪੜਾਅ ਦੀ ਸ਼ੁਰੂਆਤ 30 ਅਕਤੂਬਰ 2026 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡਿਅਮ ਤੋਂ ਕੀਤੀ ਸੀ।  ਇਸ ਸ਼ਾਨਦਾਰ ਸ਼ੋਅ ਦੌਰਾਨ ਉਨ੍ਹਾਂ ਨੇ ‘ਜੀ.ਓ.ਏ.ਟੀ.’, ‘ਇੱਕ ਕੁੜੀ’, ‘ਲਲਕਾਰਾ’, ‘ਇਸ਼ਕ ਦੀਆਂ ਬਾਜ਼ੀਆਂ’, ‘ਨੈਨਾ’, ‘ਕਿੰਨੀ ਕਿੱਨੀ’ ਦੇ ਨਾਲ-ਨਾਲ ‘ਕੇਸ’, ‘ਪੰਜਤਾਰਾ’, ‘ਹੱਸ ਹੱਸ’ ਅਤੇ ‘ਵਾਟਰ’ ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਸੰਗੀਤ ਦੇ ਇੱਕ ਵਿਲੋਕਣ ਸਫ਼ਰ ਉੱਤੇ ਲੈ ਜਾ ਕੇ ਕੀਲ ਲਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਫਿਲੌਰ ਪੁਲਿਸ ਦੀ ਵੱਡੀ ਕਾਰਵਾਈ: 1.5 ਕਿਲੋ ਅਫੀਮ ਸਮੇਤ ਤਸ਼ਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਉਂਦਾ ਸੀ ਨਸ਼ਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *