ਯੂਰਪ ਵਿੱਚ ਹਵਾਈ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ: ਡਬਲਿਨ ਤੋਂ ਰੋਮ ਜਾ ਰਹੀ ਉਡਾਣ ਨੂੰ ਮਿਲੀ ਬੰਬ ਦੀ ਧਮਕੀ

ਯੂਰਪ : ਯੂਰਪ ਵਿੱਚ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ, ਡਬਲਿਨ ਤੋਂ ਰੋਮ ਜਾ ਰਹੀ…

ਯੂਰਪ ਵਿੱਚ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ, ਡਬਲਿਨ ਤੋਂ ਰੋਮ ਜਾ ਰਹੀ ਇੱਕ ਫ਼ਲਾਈਟ ਨੂੰ ਬੰਬ ਦੀ ਧਮਕੀ

ਯੂਰਪ : ਯੂਰਪ ਵਿੱਚ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ, ਡਬਲਿਨ ਤੋਂ ਰੋਮ ਜਾ ਰਹੀ ਇੱਕ ਫ਼ਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਚਾਨਕ ਫਰਾਂਸ ਵੱਲ ਮੋੜਨਾ ਪਿਆ। ਏਅਰਬੱਸ ਏ320 ਜਹਾਜ਼ ਨੂੰ ਫਰਾਂਸ ਦੇ ਨੌਰਮੰਡੀ ਖੇਤਰ ਵਿੱਚ ਸਥਿਤ ਏਵਰੂ ਮਿਲਟਰੀ ਏਅਰਬੇਸ ਉੱਤੇ ਸੁਰੱਖਿਅਤ ਉਤਾਰਿਆ ਗਿਆ। ਇਸ ਘਟਨਾ ਤੋਂ ਬਾਅਦ ਫਰਾਂਸ ਸਰਕਾਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਪੂਰੀ ਸਥਿਤੀ ਉੱਤੇ ਤਿੱਖੀ ਨਜ਼ਰ ਰੱਖ ਰਹੇ ਹਨ।

ਫ਼ੌਜੀ ਏਅਰਬੇਸ ਉੱਤੇ ਉਤਾਰਿਆ ਗਿਆ ਜਹਾਜ਼

ਵੀਰਵਾਰ ਨੂੰ ਵਾਪਰੀ ਇਸ ਘਟਨਾ ਦੌਰਾਨ ਡਬਲਿਨ ਤੋਂ ਇਟਲੀ ਦੀ ਰਾਜਧਾਨੀ ਰੋਮ ਜਾ ਰਿਹਾ ਏਅਰਬੱਸ ਏ320 ਜਹਾਜ਼ ਆਪਣੀ ਆਮ ਯਾਤਰਾ ‘ਤੇ ਸੀ ਕਿ ਅਚਾਨਕ ਇਸ ਨੂੰ ਬੰਬ ਦੀ ਧਮਕੀ ਮਿਲ ਗਈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਜਹਾਜ਼ ਦਾ ਰਸਤਾ ਬਦਲ ਕੇ ਇਸ ਨੂੰ ਫਰਾਂਸ ਦੇ ਮਿਲਟਰੀ ਏਅਰਬੇਸ ਵੱਲ ਭੇਜਿਆ ਗਿਆ। ਟਰੈਕਿੰਗ ਵੈੱਬਸਾਈਟ ਫਲਾਈਟ ਰਡਾਰ 24 ਮੁਤਾਬਕ, ਏਅਰ ਲਿੰਗਸ ਦੇ ਇਸ ਜਹਾਜ਼ ਨੇ ਪੈਰਿਸ ਕੋਲ ਪਹੁੰਚਣ ਤੋਂ ਬਾਅਦ ਯੂਟਰਨ ਲਿਆ ਅਤੇ ਐਮਰਜੈਂਸੀ ਦਾ ਐਲਾਨ ਕਰਦਿਆਂ ਏਵਰੂ ਇਲਾਕੇ ਉੱਤੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ। ਹਾਲਾਂਕਿ, ਮੁੱਢਲੀ ਜਾਂਚ ਦੌਰਾਨ ਕਿਸੇ ਵੀ ਜਹਾਜ਼ ਵਿੱਚੋਂ ਕੋਈ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ ਹੈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਜਿਹੀਆਂ ਧਮਕੀਆਂ

ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਵਾਪਰੀ, ਸਗੋਂ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਯੂਰਪ ਦੀਆਂ ਕਈ ਉਡਾਣਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਸ ਦਿਨ ਘੱਟੋ-ਘੱਟ ਸੱਤ ਉਡਾਣਾਂ ਅਤੇ ਇੱਕ ਕਰੂਜ਼ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਕਾਰਨ ਪੋਲੈਂਡ ਦੇ ਵਾਰਸਾ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ ਅਤੇ ਰੋਮ ਵਿੱਚ ਲੜਾਕੂ ਜਹਾਜ਼ਾਂ ਨੂੰ ਉਡਾਣ ਭਰਨੀ ਪਈ। ਇਸ ਤੋਂ ਇਲਾਵਾ ਬੁਲਗਾਰੀਆ ਜਾ ਰਹੇ ਇੱਕ ਹੋਰ ਜਹਾਜ਼ ਨੂੰ ਵੀ ਹਵਾ ਵਿੱਚ ਬੰਬ ਦੀ ਧਮਕੀ ਮਿਲਣ ਕਾਰਨ ਹੰਗਰੀ ਵੱਲ ਮੋੜਨਾ ਪਿਆ ਸੀ। ਇਨ੍ਹਾਂ ਘਟਨਾਵਾਂ ਵਿੱਚ ਪੋਲਿਸ਼ ਏਅਰਲਾਈਨ ਲੌਟ, ਸਕੈਂਡੇਨੇਵੀਅਨ ਏਅਰਲਾਈਨਜ਼, ਵਿਜ਼ ਏਅਰ ਅਤੇ ਰਿਆਨਏਅਰ ਵਰਗੀਆਂ ਵੱਡੀਆਂ ਏਅਰਲਾਈਨਾਂ ਸ਼ਾਮਲ ਰਹੀਆਂ ਹਨ।

ਹਾਈਬ੍ਰਿਡ ਖਤਰਿਆਂ ਵੱਲ ਇਸ਼ਾਰਾ

ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਝੂਠੀਆਂ ਧਮਕੀਆਂ ਅਤੇ ਅਫਵਾਹਾਂ ਨੇ ਯੂਰਪੀਅਨ ਹਵਾਈ ਖੇਤਰ ਦੀ ਸੁਰੱਖਿਆ ਪ੍ਰਣਾਲੀ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਮਾਹਰਾਂ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਗਤੀਵਿਧੀਆਂ ‘ਹਾਈਬ੍ਰਿਡ ਖਤਰਿਆਂ’ ਦੇ ਵਿਆਪਕ ਸੰਦਰਭ ਦਾ ਹ हिस्सा ਹਨ, ਜਿਸ ਵਿੱਚ ਸੈਨਿਕ ਅਤੇ ਗ਼ੈਰ-ਸੈਨਿਕ ਤਰੀਕਿਆਂ ਰਾਹੀਂ ਦੇਸ਼ਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਹਾਲਾਂਕਿ ਕਿਸੇ ਵੀ ਜਹਾਜ਼ ਨੂੰ ਨੁਕਸਾਨ ਪਹੁੰਚਣ ਦੀ ਖ਼ਬਰ ਨਹੀਂ ਹੈ, ਪਰ ਸੁਰੱਖਿਆ ਏਜੰਸੀਆਂ ਹਰ ਧਮਕੀ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਟਾਟਾ ਮੋਟਰਜ਼ ਦਾ ਵੱਡਾ ਕਦਮ: ਇਟਲੀ ਦੇ ਪ੍ਰਸਿੱਧ ਇਵੇਕੋ ਗਰੁੱਪ ਦਾ ਕੀਤਾ ਐਕਵਾਇਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *