ਮਾਨਸੂਨ ਦੇ ਦਿਨਾਂ ‘ਚ ਗਏ ਪਿਕਨਿਕ ਮਨਾਉਣ, ਝਰਨੇ ‘ਚ ਇਕਦਮ ਆਏ ਹੜ੍ਹ ‘ਚ ਰੁੜ੍ਹੇ ਪਰਿਵਾਰ ਦੇ ਪੰਜ ਜੀਅ, ਵੇਖੋ ਵਾਇਰਲ ਵੀਡੀਓ

ਛੁੱਟੀਆਂ ਵਿਚ ਪਿਕਨਿਕ ਮਨਾਉਣੀ ਇਕ ਪਰਿਵਾਰ ਨੂੰ ਮਹਿੰਗੀ ਪੈ ਗਈ। ਝਰਨੇ ਵਿਚ ਚੁਭੀਆਂ ਲਾਉਂਦਿਆਂ ਇਕ ਦਮ ਪਾਣੀ ਦਾ ਵਹਾਅ ਵਧਣ ਕਾਰਨ ਇੱਕ ਔਰਤ ਸਮੇਤ ਪੰਜ…

ਛੁੱਟੀਆਂ ਵਿਚ ਪਿਕਨਿਕ ਮਨਾਉਣੀ ਇਕ ਪਰਿਵਾਰ ਨੂੰ ਮਹਿੰਗੀ ਪੈ ਗਈ। ਝਰਨੇ ਵਿਚ ਚੁਭੀਆਂ ਲਾਉਂਦਿਆਂ ਇਕ ਦਮ ਪਾਣੀ ਦਾ ਵਹਾਅ ਵਧਣ ਕਾਰਨ ਇੱਕ ਔਰਤ ਸਮੇਤ ਪੰਜ ਜਣੇ ਰੁੜ੍ਹ ਗਏ। ਇਹ ਸਾਰੇ ਇਕੋ ਪਰਿਵਾਰ ਨਾਲ ਸਬੰਧਤ ਸਨ। 4-9 ਸਾਲ ਦੀ ਉਮਰ ਦੇ ਦੋ ਬੱਚੇ ਲਾਪਤਾ ਹੋ ਗਏ। ਇਹ ਖੌਫਨਾਕ ਘਟਨਾ ਪੁਣੇ ਦੇ ਲੋਨਾਵਾਲਾ ਇਲਾਕੇ ‘ਚ ਐਤਵਾਰ ਨੂੰ ਭੂਸ਼ੀ ਡੈਮ ਨੇੜੇ ਝਰਨੇ ਵਿਚ ਵਾਪਰੀ। ਇਸ ਘਟਨਾ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਖੁਦ ਨੂੰ ਬਚਾਉਣ ਦੀਆਂ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। 
ਔਰਤ ਸਮੇਤ 2 ਲੜਕੀਆਂ ਦੀ ਮੌਤ, 2 ਬੱਚੇ ਲਾਪਤਾ
ਪੁਲਿਸ ਮੁਤਾਬਕ ਸਈਅਦ ਨਗਰ ਦੇ ਰਹਿਣ ਵਾਲੇ ਇਕ ਪਰਿਵਾਰ ਦੇ 16-17 ਮੈਂਬਰਾਂ ਨੇ ਪੁਣੇ ਦੇ ਹਡਪਸਰ ਇਲਾਕੇ ‘ਚ ਬਾਰਿਸ਼ ਦੌਰਾਨ ਪਿਕਨਿਕ ਮਨਾਉਣ ਲਈ ਲੋਨਾਵਾਲਾ ਨੇੜੇ ਇਕ ਸੈਰ-ਸਪਾਟਾ ਸਥਾਨ ‘ਤੇ ਜਾਣ ਲਈ ਇਕ ਪ੍ਰਾਈਵੇਟ ਬੱਸ ਕਿਰਾਏ ‘ਤੇ ਲਈ ਸੀ। ਲੋਨਾਵਾਲਾ ਪੁਲਸ ਸਟੇਸ਼ਨ ਦੇ ਇੰਸਪੈਕਟਰ ਸੁਹਾਸ ਜਗਤਾਪ ਨੇ ਦੱਸਿਆ ਕਿ ਦੁਪਹਿਰ ਕਰੀਬ 12.30 ਵਜੇ ਆਏ ਹੜ੍ਹ ‘ਚ ਕਰੀਬ 10 ਲੋਕ ਵਹਿ ਗਏ। ਜਦਕਿ ਕੁਝ ਭੱਜਣ ਵਿੱਚ ਕਾਮਯਾਬ ਹੋ ਗਏ।
ਉੱਥੇ ਮੌਜੂਦ ਹੋਰ ਲੋਕਾਂ ਨੇ ਇੱਕ ਬੱਚੀ ਨੂੰ ਬਚਾਇਆ। ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਸ਼ਹਿਸਤਾ ਲਿਆਕਤ ਅੰਸਾਰੀ (36), ਅਮੀਮਾ ਆਦਿਲ ਅੰਸਾਰੀ (13) ਅਤੇ ਉਮਰਾ ਆਦਿਲ ਅੰਸਾਰੀ (8) ਵਜੋਂ ਕੀਤੀ ਹੈ। ਸਰਚ ਟੀਮ ਨੇ ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਜਲ ਭੰਡਾਰ ਦੀ ਹੇਠਲੀ ਧਾਰਾ ਵਿੱਚੋਂ ਬਰਾਮਦ ਕੀਤੀਆਂ। ਅਧਿਕਾਰੀ ਨੇ ਦੱਸਿਆ ਕਿ ਅਦਨਾਨ ਸਬਾਹਤ ਅੰਸਾਰੀ (4) ਅਤੇ ਮਾਰੀਆ ਅਕੀਲ ਅੰਸਾਰੀ (9) ਅਜੇ ਵੀ ਲਾਪਤਾ ਹਨ।
ਗੋਤਾਖੋਰਾਂ ਦੀ ਟੀਮ ਨੇ ਲਾਪਤਾ ਬੱਚਿਆਂ ਨੂੰ ਲੱਭਣ ਲਈ ਦੇਰ ਸ਼ਾਮ ਤੱਕ ਤਲਾਸ਼ੀ ਮੁਹਿੰਮ ਚਲਾਈ। ਲਾਪਤਾ ਬੱਚਿਆਂ ਦੀ ਭਾਲ ਅੱਜ ਅਤੇ ਸੋਮਵਾਰ ਨੂੰ ਵੀ ਜਾਰੀ ਰਹੇਗੀ। ਇਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਸਾਰੀ ਪਰਿਵਾਰ ਦੇ ਮੈਂਬਰ ਭੂਸ਼ੀ ਡੈਮ ਨੇੜੇ ਝਰਨਾ ਦੇਖਣ ਗਏ ਸਨ ਪਰ ਜਦੋਂ ਇਲਾਕੇ ‘ਚ ਭਾਰੀ ਮੀਂਹ ਕਾਰਨ ਪਾਣੀ ਦਾ ਵਹਾਅ ਵਧ ਗਿਆ ਤਾਂ ਉਹ ਰੁੜ੍ਹ ਗਏ।

ਚੇਤਾਵਨੀ ਨੂੰ ਨਜ਼ਰ ਅੰਦਾਜ ਕਰ ਗਏ ਝਰਨੇ ਉਤੇ ਘੁੰਮਣ
ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਕੁਝ ਦਿਨ ਪਹਿਲਾਂ ਮੁੰਬਈ ਤੋਂ ਵਿਆਹ ਲਈ ਆਏ ਸਨ। ਉਸ ਨੇ ਦੱਸਿਆ ਕਿ ਐਤਵਾਰ ਨੂੰ 15 ਤੋਂ ਵੱਧ ਮੈਂਬਰਾਂ ਨੇ ਪਿਕਨਿਕ ਲਈ ਲੋਨਾਵਾਲਾ ਜਾਣ ਲਈ ਬੱਸ ਕਿਰਾਏ ‘ਤੇ ਲਈ ਸੀ। ਜਿਵੇਂ ਹੀ ਮਾਨਸੂਨ ਦਾ ਮੌਸਮ ਸ਼ੁਰੂ ਹੁੰਦਾ ਹੈ, ਹਜ਼ਾਰਾਂ ਸੈਲਾਨੀ ਭੂਸ਼ੀ ਅਤੇ ਪਵਨਾ ਡੈਮ ਖੇਤਰਾਂ ਵਿੱਚ ਆਉਂਦੇ ਹਨ। ਲੋਕ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕਰ ਕੇ ਅਜਿਹੀਆਂ ਥਾਵਾਂ ‘ਤੇ ਜਾਂਦੇ ਹਨ।
50 ਹਜ਼ਾਰ ਤੋਂ ਵੱਧ ਲੋਕ ਪੁੱਜੇ ਸਨ
ਇੱਕ ਪੁਲਿਸ ਅਧਿਕਾਰੀ ਨੇ ਅੰਦਾਜ਼ਾ ਲਗਾਇਆ ਕਿ ਐਤਵਾਰ ਨੂੰ 50,000 ਤੋਂ ਵੱਧ ਲੋਕ ਲੋਨਾਵਾਲਾ ਆਏ ਸਨ। ਚੇਤਾਵਨੀਆਂ ਦੇ ਬਾਵਜੂਦ ਭੂਸ਼ੀ ਡੈਮ ਦੇ ਉਪਰਲੇ ਪਹਾੜੀ ਖੇਤਰ ਵਿੱਚ ਲੋਕ ਖਤਰਨਾਕ ਥਾਵਾਂ ਦਾ ਦੌਰਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਕੇ ਲੋਕ ਝਰਨੇ ਦੇ ਹੇਠਾਂ ਮੌਜ ਮਸਤੀ ਕਰਨ ਲਈ ਭੂਸ਼ੀ ਡੈਮ ਖੇਤਰ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਾਨਸੂਨ ਦਾ ਮੌਸਮ ਅੱਗੇ ਵਧਣ ਨਾਲ ਇੱਥੇ ਲੋਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *