ਮੁੰਬਈ : ਰਿਐਲਿਟੀ ਸ਼ੋਅ ‘ਬਿਗ ਬੌਸ 20’ ਵਿੱਚ ਸਕਾਉਟ ਓਪੀ (ਤਨਮਯ) ਅਤੇ ਲਵ ਗਿਲ ਵਿਚਕਾਰ ਕਾਫੀ ਚੰਗੀ ਬੌਂਡਿੰਗ ਦੇਖਣ ਨੂੰ ਮਿਲੀ ਸੀ। ਸ਼ੋਅ ਦੌਰਾਨ ਹਾਲਾਂਕਿ ਸਕਾਉਟ ਨੇ ਲਵ ਨੂੰ ਆਪਣੀ ਮੂੰਹਬੋਲੀ ਭੈਣ ਵੀ ਕਿਹਾ ਸੀ, ਪਰ ਕੁਝ ਐਪੀਸੋਡਾਂ ਵਿੱਚ ਦੋਵਾਂ ਦੀ ਨੇੜਤਾ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ। ਇਸ ਸਭ ਤੋਂ ਸਕਾਉਟ ਦੀ ਪ੍ਰੇਮਿਕਾ ਕਾਸ਼ਵੀ ਕਾਫ਼ੀ ਪ੍ਰੇਸ਼ਾਨ ਅਤੇ ਆਹਤ ਸੀ, ਜਿਸ ਦੇ ਚਲਦਿਆਂ ਉਹ ਹਾਲ ਹੀ ਵਿੱਚ ਸ਼ੋਅ ਵਿੱਚ ਪਹੁੰਚੀ ਅਤੇ ਦੋਵਾਂ ਨੂੰ ਖਰੀਆਂ-ਖਰੀਆਂ ਸੁਣਾਈਆਂ।
ਸ਼ੋਅ ਵਿੱਚ ਕਾਸ਼ਵੀ ਦਾ ਗੁੱਸਾ ਅਤੇ ਸਵਾਲ
ਸ਼ੋਅ ਦੇ ‘ਵੀਕੈਂਡ ਕਾ ਵਾਰ’ ਵਿੱਚ ਸਲਮਾਨ ਖ਼ਾਨ ਦੀ ਬਜਾਏ ਰੋਹਿਤ ਸ਼ੈੱਟੀ ਨੇ ਮੇਜ਼ਬਾਨੀ ਕੀਤੀ। ਰੋਹਿਤ ਸ਼ੈੱਟੀ ਦੇ ਫਟਕਾਰ ਲਗਾਉਣ ਤੋਂ ਬਾਅਦ ਕਾਸ਼ਵੀ ਨੇ ਸ਼ੋਅ ਵਿੱਚ ਐਂਟਰੀ ਕੀਤੀ। ਕਾਸ਼ਵੀ ਨੇ ਸਿੱਧੇ ਤੌਰ ‘ਤੇ ਸਕਾਉਟ ‘ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਭਾਵਨਾਤਮਕ ਤੌਰ ‘ਤੇ ਮੈਨਿਪੁਲੇਟ ਹੋ ਚੁੱਕਾ ਹੈ ਅਤੇ ਲਵ ਦੇ ਜਾਲ ਵਿੱਚ ਫਸ ਗਿਆ ਹੈ। ਇਸ ਦੌਰਾਨ ਕਾਸ਼ਵੀ ਨੇ ਤਨਮਯ ਨੂੰ ‘ਮਸਾਜ ਪਾਰਲਰ’ ਵਾਲਾ ਤਾਅਨਾ ਵੀ ਮਾਰਿਆ ਅਤੇ ਲਵ ਗਿਲ ਨੂੰ ਸਵਾਲ ਕੀਤਾ ਕਿ ਕੀ ਉਹ ਆਪਣੇ ਮੂੰਹਬੋਲੇ ਭਰਾਵਾਂ ਨਾਲ ਵੀ ਅਜਿਹਾ ਹੀ ਵਿਹਾਰ ਕਰਦੀ ਹੈ।
ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਅਤੇ ਕਾਸ਼ਵੀ ਦੀ ਸਫ਼ਾਈ
ਸ਼ੋਅ ਵਿੱਚ ਲਵ ਗਿਲ ਨੂੰ ਨਿਸ਼ਾਨਾ ਬਣਾਉਣ ਅਤੇ ਸਖ਼ਤ ਸ਼ਬਦਾਵਲੀ ਵਰਤਣ ਕਾਰਨ ਕਾਸ਼ਵੀ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਆਲੋਚਨਾ ਕੀਤੇ ਜਾਣ ਤੋਂ ਬਾਅਦ ਕਾਸ਼ਵੀ ਨੇ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ ਅਤੇ ਇੰਸਟਾਗ੍ਰਾਮ ‘ਤੇ ਇੱਕ ਨੋਟ ਲਿਖ ਕੇ ਖੁੱਲ੍ਹ ਕੇ ਮੁਆਫ਼ੀ ਮੰਗੀ ਹੈ।
“ਮੇਰਾ ਇਰਾਦਾ ਕਿਸੇ ਨੂੰ ਨਫ਼ਰਤ ਦੇਣਾ ਨਹੀਂ ਸੀ” – ਕਾਸ਼ਵੀ
ਕਾਸ਼ਵੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਕਿ ਉਸ ਦਾ ਮਕਸਦ ਸਿਰਫ਼ ਸਕਾਉਟ ਦੀਆਂ ਗ਼ਲਤੀਆਂ ਪ੍ਰਤੀ ਉਸ ਨੂੰ ਜ਼ਿੰਮੇਵਾਰ ਠਹਿਰਾਉਣਾ ਸੀ। ਉਸ ਨੇ ਮੰਨਿਆ ਕਿ ਗੁੱਸੇ ਅਤੇ ਭਾਵਨਾਵਾਂ ਵਿੱਚ ਆ ਕੇ ਉਸ ਨੇ ਜੋ ਸ਼ਬਦ ਵਰਤੇ, ਉਹ ਦੂਜੇ ਵਿਅਕਤੀ ਲਈ ਸੰਵੇਦਨਹੀਣ ਸਨ। ਕਾਸ਼ਵੀ ਨੇ ਸਪੱਸ਼ਟ ਕੀਤਾ ਕਿ ਕਿਸੇ ਹੋਰ ਦੇ ਕਿਰਤਰ ‘ਤੇ ਸਵਾਲ ਉਠਾਉਣਾ ਜਾਂ ਕਿਸੇ ਖ਼ਾਸ ਔਰਤ ਨੂੰ ਨਿਸ਼ਾਨਾ ਬਣਾਉਣਾ ਉਸ ਦਾ ਕੋਈ ਇਰਾਦਾ ਨਹੀਂ ਸੀ। ਆਪਣੀ ਗ਼ਲਤੀ ਦੀ ਜ਼ਿੰਮੇਵਾਰੀ ਲੈਂਦਿਆਂ ਉਸ ਨੇ ਉਨ੍ਹਾਂ ਸਾਰਿਆਂ ਤੋਂ ਦਿਲੋਂ ਮੁਆਫ਼ੀ ਮੰਗੀ ਹੈ ਜਿਨ੍ਹਾਂ ਨੂੰ ਉਸ ਦੇ ਬਿਆਨਾਂ ਨਾਲ ਦੁੱਖ ਪਹੁੰਚਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Phillaur Horrific Road Accident : ਟਰੈਕਟਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


