ਫਿਰੋਜ਼ਪੁਰ ਦੀ ਪਰਮਜੀਤ ਕੌਰ ਦੀ ਲੱਗੀ 5 ਲੱਖ ਦੀ ਲਾਟਰੀ, ਡੀਅਰ ਪੂਜਾ ਬੰਪਰ ਵਿੱਚ ਜਿੱਤਿਆ ਤੀਜਾ ਇਨਾਮ

ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਇੱਕ ਬੇਹੱਦ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ।…

ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਇੱਕ ਬੇਹੱਦ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਫਿਰੋਜ਼ਪੁਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ‘ਡੀਅਰ ਪੂਜਾ ਬੰਪਰ’ ਲਾਟਰੀ ਵਿੱਚ ਤੀਜਾ ਇਨਾਮ ਜਿੱਤ ਕੇ 5 ਲੱਖ ਰੁਪਏ ਦੀ ਵੱਡੀ ਰਾਸ਼ੀ ਆਪਣੇ ਨਾਮ ਕੀਤੀ ਹੈ। ਇਸ ਇਨਾਮ ਦੇ ਮਿਲਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਆਪਣੀ ਖੁਸ਼ੀ ਸਾਂਝੀ ਕਰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਿਸੇ ਕੰਮ ਬਾਜ਼ਾਰ ਗਿਆ ਹੋਇਆ ਸੀ। ਉਸ ਨੇ ਫੋਨ ਕਰਕੇ ਉਨ੍ਹਾਂ ਨੂੰ ਲਾਟਰੀ ਪਾਉਣ ਲਈ ਪੈਸੇ ਮੰਗੇ ਸਨ। ਪਰਮਜੀਤ ਕੌਰ ਨੇ ਪੈਸੇ ਤਾਂ ਭੇਜ ਦਿੱਤੇ ਸਨ, ਪਰ ਬੇਟੇ ਵੱਲੋਂ ਉਸ ਸਮੇਂ ਲਾਟਰੀ ਨਹੀਂ ਪਾਈ ਗਈ। ਬਾਅਦ ਵਿੱਚ ਜਦੋਂ ਉਨ੍ਹਾਂ ਨੇ ਖੁਦ ਲਾਟਰੀ ਦੀ ਟਿਕਟ ਖਰੀਦੀ, ਤਾਂ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਅਗਲੇ ਦਿਨ ਹੀ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ। ਅਚਾਨਕ ਮਿਲੀ ਇਸ ਵੱਡੀ ਕਾਮਯਾਬੀ ਤੋਂ ਬਾਅਦ ਪਰਮਜੀਤ ਕੌਰ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Bhiwani में 30 अक्टूबर को CM नायब सैनी एशियाई और पैराएशियाई खिलाड़ियों का करेंगे सम्मान, सांसद धर्मबीर सिंह ने किया स्टेडियम का निरीक्षण

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *