ਲੁਧਿਆਣਾ : ਅੱਪਰਾ ਦੇ ਨਜ਼ਦੀਕੀ ਪਿੰਡ ਸੇਲਕੀਆਣਾ ’ਚ ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਜ਼ਬਰਦਸਤ ਹਾਦਸਾ ਵਾਪਰਿਆ। ਇਨੋਵਾ ਗੱਡੀ ਅਤੇ ਟਿੱਪਰ ’ਚ ਭਿਆਨਕ ਟੱਕਰ ਹੋ ਗਈ। ਇਨੋਵਾ ਵਿਚ ਸਵਾਰ ਪ੍ਰਸਿੱਧ ਸੂਫੀ ਗਾਇਕ ਸਮੇਤ 8 ਲੋਕ ਗ਼ੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਫਿਲੌਰ ਦੇ ਨਜ਼ਦੀਕ ਪਿੰਡ ਗੜ੍ਹਾ ਦੇ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕ ਵਿਜੇ ਮਨ ਸਾਥੀਆਂ ਸਮੇਤ ਪਿੰਡ ਚੱਕ ਦਾਨਾ (ਸ਼ਹੀਦ ਭਗਤ ਸਿੰਘ ਨਗਰ) ’ਚ ਪ੍ਰੋਗਰਾਮ ਲਗਾਉਣ ਜਾ ਰਹੇ ਸਨ ਕਿ ਉਨ੍ਹਾਂ ਦੀ ਇਨੋਵਾ ਗੱਡੀ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ਵਿਚ ਆ ਗਈ। ਵਿਜੇ ਮਨ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੈ, ਜਦਕਿ ਉੁਸ ਦੇ ਸਾਥੀਆਂ ਗਾਇਕ ਪ੍ਰੇਮ ਮਾਨ, ਤੇਜਪਾਲ ਤੇਜਾ ਸਮੇਤ ਬਾਕੀ ਸਾਥੀਆਂ ਦੇ ਸਰੀਰ ਦੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਹਨ। ਮੌਕੇ ‘ਤੇ ਪਹੁੰਚੇ ਸਮਾਜ ਸੇਵੀ ਦੀਪਕ ਰਸੂਲਪੁਰੀ ਨੇ ਦੱਸਿਆ ਕਿ ਫੱਟੜਾਂ ਨੂੰ ਵੱਖ-ਵੱਖ ਹਸਪਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਹ ਫਿਲੌਰ ਪੁਲਿਸ ਤੋਂ ਟਿੱਪਰ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹਨ।
ਪ੍ਰਸਿੱਧ ਸੂਫੀ ਗਾਇਕ ਨਾਲ ਵਾਪਰਿਆ ਭਿਆਨਕ ਹਾਦਸਾ, ਸਿਰ ‘ਚ ਲੱਗੀ ਗੰਭੀਰ ਸੱਟ, ਸਾਥੀ ਵੀ ਗੰਭੀਰ ਜ਼ਖਮੀ
ਲੁਧਿਆਣਾ : ਅੱਪਰਾ ਦੇ ਨਜ਼ਦੀਕੀ ਪਿੰਡ ਸੇਲਕੀਆਣਾ ’ਚ ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਜ਼ਬਰਦਸਤ ਹਾਦਸਾ ਵਾਪਰਿਆ। ਇਨੋਵਾ ਗੱਡੀ ਅਤੇ ਟਿੱਪਰ ’ਚ ਭਿਆਨਕ ਟੱਕਰ ਹੋ ਗਈ। ਇਨੋਵਾ…
