ਟਰੱਕ ਨੇ ਪਾੜ ਕੇ ਰੱਖ ਦਿੱਤੀ ਕਾਰ, ਤਿੰਨ ਲੋਕਾਂ ਨੂੰ ਮਿਲੀ ਭਿਆਨਕ ਮੌਤ, ਚਾਰ ਜ਼ਖਮੀ

National News : ਸ਼ਨਿਚਰਵਾਰ ਸਵੇਰੇ 3:15 ਵਜੇ ਇਕ ਟਰੱਕ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਕਾਰ ਦੇ ਪਰਖੱਚੇ ਉਡ ਗਏ। ਹਾਦਸੇ ‘ਚ…

National News : ਸ਼ਨਿਚਰਵਾਰ ਸਵੇਰੇ 3:15 ਵਜੇ ਇਕ ਟਰੱਕ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਕਾਰ ਦੇ ਪਰਖੱਚੇ ਉਡ ਗਏ। ਹਾਦਸੇ ‘ਚ ਤਿੰਨ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦਕਿ ਕਾਰ ਵਿਚ ਸਵਾਰ ਭਰਾ-ਭੈਣ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਉਤਰ ਪ੍ਰਦੇਸ਼ ਦੇ ਬਹਿਰਾਇਚ ਦੇ ਕੋਤਵਾਲੀ ਨਾਨਪਾੜਾ ਥਾਣੇ ਦੇ ਅਧੀਨ ਨਾਨਪਾੜਾ ਬਹਰਾਇਚ ਰੋਡ ਉਤੇ ਵਾਪਰਿਆ। ਪੁਲਿਸ ਨੇ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਾਰ ਦੀ ਹਾਲਤ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ।
ਕੋਤਵਾਲ ਰਾਕੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਨਾਨਪੜਾ ਤੋਂ ਬਹਿਰਾਇਚ ਵੱਲ ਜਾ ਰਹੇ ਟਰੱਕ ਨੰਬਰ ਯੂਪੀ 21 ਡੀਟੀ ਅਤੇ ਬਹਿਰਾਇਚ ਤੋਂ ਨਾਨਪਾੜਾ ਵੱਲ ਜਾ ਰਹੀ ਹੁੰਡਈ ਕਾਰ ਵਿਚਕਾਰ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਰੁਪਈਡੀਹਾ ਥਾਣਾ ਖੇਤਰ ਦੇ ਪਿੰਡ ਸੁਜੌਲੀ ਬਾਬਾ ਕੁੱਟੀ ਦੇ ਰਹਿਣ ਵਾਲੇ ਨੌਸਾਦ (25) ਪੁੱਤਰ ਗਵਾਲ ਉਰਫ ਮੁਹੰਮਦ ਹਾਮਿਦ, ਗਵਾਲ ਉਰਫ ਮੁਹੰਮਦ ਹਾਮਿਦ (60) ਪੁੱਤਰ ਮੁਹੰਮਦ ਫਕੀਰੇ ਅਤੇ ਮੁਹੰਮਦ ਆਰਿਫ (70) ਪੁੱਤਰ ਫਕੀਰੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਹਾਸ਼ਿਮ (45) ਪੁੱਤਰ ਫਕੀਰੇ, ਅਰਸ਼ (10) ਪੁੱਤਰ ਨੌਸ਼ਾਦ, ਅਰਸਾ ਬਾਨੋ (5) ਪੁੱਤਰੀ ਨੌਸ਼ਾਦ ਅਤੇ ਖਾਦਿਮ (12) ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਕਾਰ ਸਵਾਰ ਬਲਰਾਮਪੁਰ ‘ਚ ਇਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਆ ਰਹੇ ਸਨ। ਮ੍ਰਿਤਕ ਅਤੇ ਜ਼ਖਮੀ ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਸਾਰੇ ਆਪਣੇ ਘਰ ਜਾ ਰਹੇ ਸਨ। ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

Leave a Reply

Your email address will not be published. Required fields are marked *