ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਘਰ, ਸਹੁਰੇ ਘਰ ਪਹੁੰਚ ਭੈਣ, ਨਨਾਣ ਤੇ ਸੱਸ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ, ਦੋ ਦੀ ਹਾਲਤ ਗੰਭੀਰ 

National News : ਇਕ ਭਰਾ ਨੇ ਆਪਣੇ ਹੱਥੀਂ ਆਪਣੀ ਭੈਣ ਦਾ ਘਰ ਉਜਾੜ ਦਿੱਤਾ। ਉਸ ਨੇ ਭੈਣ ਦੇ ਸਹੁਰਿਆਂ ਘਰ ਪਹੁੰਚ ਕੇ ਭੈਣ, ਉਸ ਦੀ…

National News : ਇਕ ਭਰਾ ਨੇ ਆਪਣੇ ਹੱਥੀਂ ਆਪਣੀ ਭੈਣ ਦਾ ਘਰ ਉਜਾੜ ਦਿੱਤਾ। ਉਸ ਨੇ ਭੈਣ ਦੇ ਸਹੁਰਿਆਂ ਘਰ ਪਹੁੰਚ ਕੇ ਭੈਣ, ਉਸ ਦੀ ਨਨਾਣ ਤੇ ਸੱਸ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਹ ਮਾਮਲਾ ਹਰਿਆਣਾ ਦੇ ਕੈਥਲ ‘ਚ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿਚ ਭੈਣ ਦੀ ਮੌਤ ਹੋ ਗਈ, ਜਦਕਿ ਉਸ ਦੀ ਸੱਸ ਤੇ ਨਨਾਣ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਕੈਥਲ ਦੀ ਨਾਨਕਪੁਰੀ ਕਾਲੋਨੀ ਦੇ ਅਨਿਲ ਕੁਮਾਰ ਦਾ ਵਿਆਹ ਇਸੇ ਸਾਲ 6 ਫਰਵਰੀ ਨੂੰ ਪਿੰਡ ਕਯੋਦਕ ਦੀ ਕੋਮਲ ਰਾਣੀ ਨਾਲ ਹੋਇਆ ਸੀ। ਇਹ ਅੰਤਰਜਾਤੀ ਪ੍ਰੇਮ ਵਿਆਹ ਸੀ। ਜਿਸ ਕਾਰਨ ਵਿਆਹੁਤਾ ਭਰਾ ਨਾਰਾਜ਼ ਸੀ। ਮੁਲਜ਼ਮ ਭਰਾ ਬੁੱਧਵਾਰ ਨੂੰ ਆਪਣੀ ਭੈਣ ਦੇ ਘਰ ਆਇਆ ਸੀ। ਕੁਝ ਸਮਾਂ ਆਪਣੀ ਭੈਣ ਨਾਲ ਗੱਲ ਕਰਨ ਤੋਂ ਬਾਅਦ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਸ ਦੀ ਭੈਣ ਕੋਮਲ, ਉਸ ਦੀ ਨਨਾਣ ਅੰਜਲੀ ਅਤੇ ਸੱਸ ਕਾਂਤਾ ਨੂੰ ਗੋਲੀਆਂ ਲੱਗੀਆਂ ਸਨ। ਘਟਨਾ ਤੋਂ ਬਾਅਦ ਤਿੰਨਾਂ ਨੂੰ ਇਲਾਜ ਲਈ ਕੈਥਲ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕੋਮਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਨਨਾਣ ਅਤੇ ਸੱਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਵੀ ਮੌਕੇ ’ਤੇ ਪੁੱਜੇ।
ਲੜਕੇ ਦੇ ਪਿਤਾ ਨੇ ਦੱਸਿਆ ਕਿ ਵਿਆਹੁਤਾ ਦਾ ਭਰਾ ਅਤੇ ਉਸ ਦਾ ਪਰਿਵਾਰ ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਕੇ ਉਨ੍ਹਾਂ ਦੇ ਘਰ ਆ ਚੁੱਕੇ ਹਨ। ਬੇਟੇ ਅਤੇ ਨੂੰਹ ਨੂੰ ਵੀ ਹਾਈਕੋਰਟ ਤੋਂ ਸੁਰੱਖਿਆ ਮਿਲੀ ਹੈ। ਇਸ ਤੋਂ ਬਾਅਦ ਵੀ ਉਸ ਨੇ ਘਰ ਵਿਚ ਦਾਖਲ ਹੋ ਕੇ ਤਿੰਨ ਔਰਤਾਂ ਨੂੰ ਗੋਲੀ ਮਾਰ ਦਿੱਤੀ।
ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਾਨਕਪੁਰੀ ਕਾਲੋਨੀ ਵਿੱਚ ਗੋਲੀਆਂ ਚੱਲੀਆਂ ਹਨ। ਜਿਸ ਦੀ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ। ਫਿਲਹਾਲ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਲਏ ਜਾ ਰਹੇ ਹਨ। ਜਿਸ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *