Weather Update : ਮੀਂਹ ਨੇ ਪਾਈ ਠੰਢ, ਅੱਜ ਵੀ ਪੰਜਾਬ ਤੇ ਚੰਡੀਗੜ੍ਹ ਵਿਚ ਛਾਏ ਰਹਿਣਗੇ ਬੱਦਲ , ਜਾਣੋ ਕਦੋਂ ਤਕ ਮਿਲੇਗੀ ਰਾਹਤ

Weather Update : ਰਿਕਾਰਡ ਤੋੜ ਗਰਮੀ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ। ਬੀਤੇ ਦਿਨੀਂ ਪੰਜਾਬ ਸੂਬੇ ਦੇ ਕਈ ਹਿੱਸਿਆਂ ਤੇ ਚੰਡੀਗੜ੍ਹ…

Weather Update : ਰਿਕਾਰਡ ਤੋੜ ਗਰਮੀ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ। ਬੀਤੇ ਦਿਨੀਂ ਪੰਜਾਬ ਸੂਬੇ ਦੇ ਕਈ ਹਿੱਸਿਆਂ ਤੇ ਚੰਡੀਗੜ੍ਹ ਵਿਚ ਮੀਂਹ ਪਿਆ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲੀਆਂ। ਮੀਂਹ ਤੇ ਹਵਾਵਾਂ ਕਾਰਨ ਤਾਪਮਾਨ ਘੱਟ ਗਿਆ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। 
ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ (19-20 ਜੂਨ) ਦੌਰਾਨ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਰਾਤ ਦਾ ਮੀਂਹ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਧਰ, ਪਠਾਨਕੋਟ ਵਿਚ ਵੀ ਤੇਜ਼ ਮੀਂਹ ਪਿਆ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲੀਆਂ। ਉਧਰ, ਅੰਮ੍ਰਿਤਸਰ ਦੇ ਅਜਨਾਲਾ ਵਿਚ ਮੀਂਹ ਦੇ ਨਾਲ ਗੜ੍ਹੇ ਵੀ ਪਏ। ਰਾਤ ਦੀ ਬਾਰਿਸ਼ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤਾਂ ਉਸ ਦੀ ਗਰਮੀ ਦੇ ਵਿੱਚ ਕਿਸਾਨ ਆਪ ਦੇ ਖੇਤਾਂ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਸਨ ਇਸ ਤੋਂ ਇਲਾਵਾ ਪਸ਼ੂ ਪੰਛੀ ਇਸ ਗਰਮੀ ਦੇ ਨਾਲ ਕਾਫੀ ਪ੍ਰਭਾਵਿਤ ਸਨ।  ਇਸ ਬਾਰਿਸ਼ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਇਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਸੀ ਤੇ ਦੂਸਰੇ ਪਾਸੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਚੱਲੇ ਸਨ ਪਰ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਮੀਂਹ ਪੈਣ ਕਾਰਨ ਦਿਖਣ ਲੱਗਿਆ ਹੈ। 
ਦੂਸਰੇ ਪਾਸੇ ਲੋਕ ਛਾਤਰੀਆਂ ਲੈ ਕੇ ਮੀਂਹ ਦੇ ਵਿੱਚ ਸੈਰ ਕਰਦੇ ਨਜ਼ਰ ਆ ਰਹੇ ਹਾਂ। ਕਿਸਾਨ ਆਪਣੇ ਰੇੜਿਆਂ ਉੱਤੇ ਘਰੋਂ ਨਿਕਲੇ ਹਨ। ਇਸ ਮੌਕੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਬਾਰਿਸ਼ ਨਹੀਂ ਹੋਈ ਇੱਕ ਵਾਰ ਤਾਂ ਬਿਲਕੁਲ ਸਾਡੀਆਂ ਆਸਾਂ ਮੁੱਕ ਚੁੱਕੀਆਂ ਸਨ ਕਿ ਬਾਰਿਸ਼ ਨਹੀਂ ਹੋਣੀ। ਰਾਤ ਦੀ ਬਾਰਿਸ਼ ਹੋਣ ਨਾਲ ਸਾਨੂੰ ਵੱਡਾ ਫਾਇਦਾ ਹੋਇਆ ਹੈ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ। ਦੂਸਰੇ ਪਾਸੇ ਸ਼ਹਿਰ ਕਰਨ ਵਾਲੇ ਲੋਕਾਂ ਦਾ ਕਹਿਣਾ ਕਿ ਅੱਜ ਸੈਰ ਕਰਨ ਦੇ ਵਿੱਚ ਬਹੁਤ ਜਿਆਦਾ ਮਜ਼ਾ ਆ ਰਿਹਾ ਹੈ। ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ।
23 ਮਗਰੋਂ ਮੁੜ ਗਰਮੀ ਦਾ ਦੌਰ
ਮੌਸਮ ਵਿਭਾਗ 19 ਤੇ 20 ਜੂਨ ਨੂੰ ਬਾਰਸ਼ ਤੇ ਤੇਜ਼ ਹਵਾਵਾਂ ਤੋਂ ਬਾਅਦ 21 ਤੇ 22 ਜੂਨ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 23 ਜੂਨ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਪੱਛਮੀ ਮਾਲਵੇ ਦੇ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮਾਨਸਾ ਤੇ ਬਠਿੰਡਾ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

Leave a Reply

Your email address will not be published. Required fields are marked *