ਲੁਧਿਆਣਾ : ਸ਼ਾਰਦੀਆ ਨਰਾਤਿਆਂ ਦੇ ਪਵਿੱਤਰ ਮੌਕੇ ‘ਤੇ ਸ਼੍ਰੀ ਗੀਤਾ ਮੰਦਰ ਵਿਖੇ ਸ਼ਰਧਾ ਅਤੇ ਭਗਤੀ ਦਾ ਅਨੌਖਾ ਨਜ਼ਾਰਾ ਦੇਖਣ ਨੂੰ ਮਿਲਿਆ। ਨਰਾਤਿਆਂ ਦੇ ਇਸ ਪਾਵਨ ਦਿਹਾੜੇ ‘ਤੇ ਮਾਂ ਭਗਵਤੀ ਹਾਥੀ ‘ਤੇ ਸਵਾਰ ਹੋ ਕੇ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਪਹੁੰਚੇ। ਮੰਦਰ ਵਿੱਚ ਮਾਤਾ ਰਾਣੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਪੂਰਾ ਮੰਦਰ ਪਰਿਸਰ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
108 ਅਖੰਡ ਜੋਤਾਂ ਨਾਲ ਰੁਸ਼ਨਾਇਆ ਮੰਦਰ ਪਰਿਸਰ
ਨਰਾਤਿਆਂ ਦੇ ਇਸ ਖਾਸ ਮੌਕੇ ‘ਤੇ ਮੰਦਰ ਵਿੱਚ 108 ਅਖੰਡ ਜੋਤਾਂ ਪ੍ਰਜਵਲਿਤ ਕੀਤੀਆਂ ਗਈਆਂ। ਇਨ੍ਹਾਂ ਅਖੰਡ ਜੋਤਾਂ ਦੇ ਪ੍ਰਕਾਸ਼ ਨਾਲ ਪੂਰਾ ਮੰਦਰ ਪਰਿਸਰ ਅਧਿਆਤਮਿਕ ਰੰਗ ਵਿੱਚ ਰੰਗਿਆ ਗਿਆ। ਧਾਰਮਿਕ ਮਾਨਤਾਵਾਂ ਅਨੁਸਾਰ, ਹਾਥੀ ਨੂੰ ਸੁਖ- ਸਮ੍ਰਿਤੀ, ਐਸ਼ਵਰਿਆ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਂ ਦੇ ਇਸ ਵਿਸ਼ੇਸ਼ ਸਰੂਪ ਦੇ ਦਰਸ਼ਨ ਕਰਕੇ ਸ਼ਰਧਾਲੂਆਂ ਨੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ।
‘ਬੇਟੀ ਪੜ੍ਹਾਓ-ਬੇਟੀ ਬਚਾਓ’ ਦਾ ਸੁਨੇਹਾ ਬਣਿਆ ਖਿੱਚ ਦਾ ਕੇਂਦਰ
ਇਸ ਧਾਰਮਿਕ ਮਾਹੌਲ ਦੇ ਨਾਲ-ਨਾਲ ਮੰਦਰ ਵਿੱਚ ਸਥਾਪਤ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦੀ ਪ੍ਰਤਿਮਾ ਵੀ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਮੂਰਤੀ ਜ਼ਰੀਏ ਸਮਾਜ ਨੂੰ ਧੀਆਂ ਨੂੰ ਪੜ੍ਹਾਉਣ, ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਪ੍ਰਤੀ ਜਾਗਰੂਕ ਕਰਨ ਦਾ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਗਿਆ।
ਧਾਰਮਿਕ ਆਸਥਾ ਅਤੇ ਸਮਾਜਿਕ ਜਾਗਰੂਕਤਾ ਦਾ ਸੁਮੇਲ
ਨਰਾਤਿਆਂ ਦੇ ਇਸ ਪਵਿੱਤਰ ਤਿਉਹਾਰ ਨੇ ਸਾਬਤ ਕਰ ਦਿੱਤਾ ਕਿ ਧਰਮ ਦੇ ਨਾਲ-ਨਾਲ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਕਿੰਨੀ ਅਹਿਮ ਹੈ। ਇੱਕ ਪਾਸੇ ਜਿੱਥੇ ਸ਼ਰਧਾਲੂ ਭਗਤੀ ਵਿੱਚ ਲੀਨ ਨਜ਼ਰ ਆਏ, ਉੱਥੇ ਹੀ ਦੂਜੇ ਪਾਸੇ ਧੀਆਂ ਨੂੰ ਸਿੱਖਿਅਤ ਕਰਨ ਅਤੇ ਅੱਗੇ ਵਧਾਉਣ ਦਾ ਇਹ ਸੁਨੇਹਾ ਆਉਣ ਵਾਲੇ ਸਮੇਂ ਲਈ ਇੱਕ ਸਕਾਰਾਤਮਕ ਬਦਲਾਅ ਦੀ ਪ੍ਰਤੀਕ ਬਣਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



