ਗਰਮੀ ਤੋਂ ਰਾਹਤ ਲਈ ਗਏ ਨਹਿਰੇ ਨਹਾਉਣ, ਤੇਜ਼ ਵਹਾਅ ‘ਚ ਰੁੜ੍ਹ, ਤਿੰਨ ਬੱਚਿਆਂ ਦੀ ਮੌਤ

ਅੰਮ੍ਰਿਤਸਰ : ਅੱਤ ਦੀ ਪੈ ਰਹੀ ਗਰਮੀ ਦੌਰਾਨ ਕੁਝ ਰਾਹਤ ਪਾਉਣ ਲਈ ਤਿੰਨ ਬੱਚੇ ਨਹਿਰੇ ਨਹਾਉਣ ਗਏ ਪਰ ਪਾਣੀ ਦੇ ਤੇਜ਼ ਵਹਾਅ ਵਿਚ ਤਿੰਨੇ ਜਣੇ…

ਅੰਮ੍ਰਿਤਸਰ : ਅੱਤ ਦੀ ਪੈ ਰਹੀ ਗਰਮੀ ਦੌਰਾਨ ਕੁਝ ਰਾਹਤ ਪਾਉਣ ਲਈ ਤਿੰਨ ਬੱਚੇ ਨਹਿਰੇ ਨਹਾਉਣ ਗਏ ਪਰ ਪਾਣੀ ਦੇ ਤੇਜ਼ ਵਹਾਅ ਵਿਚ ਤਿੰਨੇ ਜਣੇ ਰੁੜ੍ਹ ਗਏ। ਇਹ ਦੁੱਖਦਾਈ ਖਬਰ ਰਾਜਾਸਾਂਸੀ ਤੋਂ ਸਾਹਮਣੇ ਆਈ ਹੈ। ਤਿੰਨਾਂ ਬੱਚਿਆਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਨਾਲ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ 4 ਦੋਸਤ ਪਿੰਡ ਸਬਾਜਪੁਰਾ ਵਿਖੇ ਇਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਗਏ ਸਨ। ਇਸ ਦੌਰਾਨ ਅੱਤ ਦੀ ਗਰਮੀ ਤੋਂ ਛੁਟਕਾਰਾ ਪਾਉਣ ਲਈ ਬੱਚੇ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਸਮੇਂ ਪਾਣੀ ਵਿਚ ਰੁੜ੍ਹ ਗਏ। ਜਿਨ੍ਹਾਂ ’ਚੋਂ 1 ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ, ਜਦੋਂਕਿ ਬਾਕੀ ਨਹਿਰ ’ਚ ਰੁੜ੍ਹ ਗਏ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਟੀਮ ਨੂੰ ਦਿੱਤੀ ਗਈ।
ਮੌਕੇ ’ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਐੱਸਐੱਚਓ ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਏਡੀਸੀ ਅੰਮ੍ਰਿਤਸਰ ਨੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਅਤੇ 2 ਬੱਚਿਆਂ ਦੀਆਂ ਲਾਸ਼ਾਂ ਕੱਲ੍ਹ ਹੀ ਮਿਲ ਗਈਆਂ ਸਨ, ਜਦਕਿ ਜਸਕਰਨ ਸਿੰਘ ਦੀ ਲਾਸ਼ ਦੀ ਭਾਲ ਗੋਤਾਖੋਰਾਂ ਵਲੋਂ ਜਾਰੀ ਸੀ। ਅੱਜ ਜਸਕਰਨ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਚਵਿੰਡਾ ਕਲਾਂ ਤੇ ਖ਼ੁਰਦ ਨਜ਼ਦੀਕ ਲਾਹੌਰ ਬਰਾਂਚ ਨਹਿਰ ਵਿਚੋਂ ਮਿਲਿਆ। ਪਿੰਡ ਵਾਸੀਆਂ ਦੀ ਮਦਦ ਨਾਲ ਜਸਕਰਨ ਸਿੰਘ ਦੇ ਮ੍ਰਿਤਕ ਸਰੀਰ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ।

Leave a Reply

Your email address will not be published. Required fields are marked *