ਲੁਧਿਆਣੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਮੁਫਤ !

Ludhiana : ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਦਾ ਲਾਡੋਵਾਲ ਟੌਲ ਪਲਾਜ਼ਾ ਅੱਜ ਫ੍ਰੀ ਹੋਣ ਜਾ ਰਿਹਾ ਹੈ। ਵਧ ਰਹੀਆਂ ਦਰਾਂ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ…

Ludhiana : ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਦਾ ਲਾਡੋਵਾਲ ਟੌਲ ਪਲਾਜ਼ਾ ਅੱਜ ਫ੍ਰੀ ਹੋਣ ਜਾ ਰਿਹਾ ਹੈ। ਵਧ ਰਹੀਆਂ ਦਰਾਂ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਵ 16 ਜੂਨ ਨੂੰ ਇਸ ਨੂੰ ਮੁਫ਼ਤ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਲਾਡੋਵਾਲ ਟੌਲ ਪਲਾਜ਼ਾ ’ਤੇ ਧਰਨਾ ਦੇ ਰਹੀਆਂ ਹਨ ਤੇ ਕਰੀਬ ਇੱਕ ਘੰਟੇ ਬਾਅਦ ਜਥੇਬੰਦੀਆਂ ਵੱਲੋਂ ਬੂਮ ਬੈਰੀਅਰ ਬੰਦ ਕਰਵਾ ਕੇ ਗੱਡੀਆਂ ਬਿਨਾਂ ਟੌਲ ਦਿੱਤੇ ਉੱਥੋਂ ਲੰਘਾਈਆਂ ਜਾਣਗੀਆਂ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਿਰਫ਼ ਲਾਡੋਵਾਲ ਟੌਲ ਪਲਾਜ਼ਾ ਹੀ ਸਾਲ ’ਚ ਤਿੰਨ ਵਾਰ ਦਰਾਂ ਵਧਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਇਹ ਟੌਲ ਸ਼ੁਰੂ ਹੋਇਆ ਸੀ ਤਾਂ ਇਸ ਦੀ ਆਉਣ-ਜਾਣ ਦੀ ਦਰ ਸਿਰਫ਼ 150 ਰੁਪਏ ਸੀ ਪਰ ਕੁਝ ਸਾਲਾਂ ’ਚ ਇਹ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਬਣ ਗਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਲੜਾਈ ’ਚ ਉਨ੍ਹਾਂ ਦਾ ਸਾਥ ਦੇਣ। ਉੱਧਰ, ਟੌਲ ਪਲਾਜ਼ਾ ਪ੍ਰਸ਼ਾਸਨ ਨੇ ਇਸ ਸਬੰਧੀ ਤਿਆਰੀ ਕੀਤੀ ਹੋਈ ਹੈ ਅਤੇ ਇਸ ਦੇ ਨਾਲ-ਨਾਲ ਪੁਲਿਸ ਵੀ ਮੁਸਤੈਦ ਹੈ ਕਿ ਕੋਈ ਵੀ ਵਿਅਕਤੀ ਹੰਗਾਮਾ ਨਾ ਕਰ ਸਕੇ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾਵੇ।

Leave a Reply

Your email address will not be published. Required fields are marked *