ਲੁਧਿਆਣਾ : ਵਿਆਹ ਹੋਏ ਨੂੰ ਹਾਲੇ ਤਿੰਨ ਮਹੀਨੇ ਹੀ ਬੀਤੇ ਸੀ ਕਿ ਮੁੰਡੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤਿੰਨ ਮਹੀਨੇ ਪਹਿਲਾਂ ਹੀ ਸੱਜ ਧੱਜ ਕੇ ਵਿਆਹੀ ਕੁੜੀ ਨਾਲ ਘਰੇਲੂ ਕਲੇਸ਼ ਰਹਿਣ ਲੱਗਾ। ਇਸ ਤੋਂ ਦੁਖੀ ਹੋ ਕੇ ਮੁੰਡੇ ਨੇ ਜੀਵਨ ਲੀਲ੍ਹਾ ਹੀ ਖਤਮ ਕਰ ਲਈ। ਇਸ ਕਲੇਸ਼ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਮਾਮਲਾ ਸਮਰਾਲਾ ਦੇ ਪਿੰਡ ਬਗਲੀ ਕਲਾਂ ਦਾ ਹੈ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਹਸਨਪ੍ਰੀਤ ਵੱਲੋਂ ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਵੀ ਟਾਈਪ ਕੀਤਾ ਗਿਆ। ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੀ ਘਰਵਾਲੀ, ਸੱਸ, ਸਹੁਰਾ ਅਤੇ ਘਰਵਾਲੀ ਦੇ ਆਸ਼ਕ ਦਾ ਨਾਮ ਲਿਖ ਲਿਖਿਆ ਹੈ।
ਹਸਨਪ੍ਰੀਤ ਸਿੰਘ ਦੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਸਮਰਾਲਾ ਥਾਣਾ ਦੇ ਵਿੱਚ ਇਕੱਠ ਕੀਤਾ ਗਿਆ। ਹਸਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਮੇਰੇ ਲੜਕੇ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਘਰਵਾਲੀ ਦੇ ਪ੍ਰੇਮ ਸਬੰਧਾਂ ਅਤੇ ਘਰਵਾਲੀ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਅਬਾਰਸ਼ਨ ਕਰਾਉਣ ਦੀ ਘਟਨਾ ਸਾਹਮਣੇ ਆਉਣ ‘ਤੇ ਹਸਨਪ੍ਰੀਤ ਪਰੇਸ਼ਾਨ ਰਹਿਣ ਲੱਗਿਆ। ਹਸਨਪ੍ਰੀਤ ਨੂੰ ਉਸ ਦੀ ਘਰਵਾਲੀ ਅਤੇ ਉਸ ਦੇ ਸਹੁਰੇ ਵੀ ਤੰਗ ਪਰੇਸ਼ਾਨ ਕਰਨ ਲੱਗੇ। ਜਿਸ ਤੋਂ ਹਸਨਪ੍ਰੀਤ ਨੇ ਤੰਗ ਆ ਕੇ ਖ਼਼ੁਦਕੁਸ਼ੀ ਕਰ ਲਈ। ਪਿੰਡ ਵਾਸੀ ਅਤੇ ਮਾਪਿਆਂ ਵੱਲੋਂ ਥਾਣਾ ਪਹੁੰਚੇ ਹਸਨਪ੍ਰੀਤ ਦੇ ਕਥਿਤ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਮੁੰਡੇ ਨੇ ਲੈ ਲਿਆ ਫਾਹਾ, ‘ਘਰਵਾਲੀ ਪਹਿਲਾਂ ਹੀ ਸੀ ਗਰਭਵਤੀ’
ਲੁਧਿਆਣਾ : ਵਿਆਹ ਹੋਏ ਨੂੰ ਹਾਲੇ ਤਿੰਨ ਮਹੀਨੇ ਹੀ ਬੀਤੇ ਸੀ ਕਿ ਮੁੰਡੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤਿੰਨ ਮਹੀਨੇ ਪਹਿਲਾਂ ਹੀ ਸੱਜ…
