Chandigarh Missing : ਚੰਡੀਗੜ੍ਹ ਵਿੱਚ 18 ਸਾਲਾ ਕੁੜੀ ਲਾਪਤਾ: ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ, ਫੋਟੋ ਜਾਰੀ

ਚੰਡੀਗੜ੍ਹ :  ਚੰਡੀਗੜ੍ਹ ਦੇ ਸੈਕਟਰ-31 ਪੁਲਿਸ ਸਟੇਸ਼ਨ ਅਧੀਨ ਪੈਂਦੀ ਪੁਲਿਸ ਚੌਕੀ ਹਾਲੋ ਮਾਜਰਾ ਇਲਾਕੇ ਤੋਂ ਇੱਕ 18 ਸਾਲਾ ਨੌਜਵਾਨ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ…

ਚੰਡੀਗੜ੍ਹ ਦੇ ਸੈਕਟਰ-31 ਪੁਲਿਸ ਸਟੇਸ਼ਨ ਅਧੀਨ ਪੈਂਦੀ ਪੁਲਿਸ ਚੌਕੀ ਹਾਲੋ ਮਾਜਰਾ ਇਲਾਕੇ ਤੋਂ ਇੱਕ 18 ਸਾਲਾ ਨੌਜਵਾਨ ਲੜਕੀ ਦੇ ਲਾਪਤਾ ਹੋਣ

ਚੰਡੀਗੜ੍ਹ :  ਚੰਡੀਗੜ੍ਹ ਦੇ ਸੈਕਟਰ-31 ਪੁਲਿਸ ਸਟੇਸ਼ਨ ਅਧੀਨ ਪੈਂਦੀ ਪੁਲਿਸ ਚੌਕੀ ਹਾਲੋ ਮਾਜਰਾ ਇਲਾਕੇ ਤੋਂ ਇੱਕ 18 ਸਾਲਾ ਨੌਜਵਾਨ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲੜਕੀ ਦੀ ਭਾਲ ਲਈ ਆਮ ਜਨਤਕ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਮੀਡੀਆ ਜ਼ਰੀਏ ਉਸਦੀ ਸੂਚਨਾ ਸਾਂਝੀ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ, ਲਾਪਤਾ ਲੜਕੀ ਦੇ ਪਿਤਾ ਲਾਲ ਬਹਾਦੁਰ ਯਦਵ (ਵਾਸੀ ਮਕਾਨ ਨੰਬਰ 2055, ਫੇਜ਼-2, ਰਾਮ ਦਰਬਾਰ, ਚੰਡੀਗੜ੍ਹ) ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੀ ਧੀ ਸੁਮਨ ਯਦਵ, ਜਿਸ ਦੀ ਉਮਰ 18 ਸਾਲ 1 ਮਹੀਨਾ ਹੈ, ਬੀਤੇ ਦਿਨ 21 ਅਗਸਤ 2026 ਨੂੰ ਦੁਪਹਿਰ ਕਰੀਬ 2:00 ਵਜੇ ਬਿਨਾਂ ਕਿਸੇ ਨੂੰ ਕੁਝ ਦੱਸੇ ਘਰੋਂ ਚਲੀ ਗਈ ਸੀ। ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ ‘ਤੇ ਕਾਫੀ ਭਾਲ ਕਰਨ ਦੇ ਬਾਵਜੂਦ ਲੜਕੀ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਸੰਬੰਧੀ ਥਾਨਾ ਸੈਕਟਰ-31 ਵਿਖੇ ਬੀ.ਐੱਨ.ਐੱਸ. ਦੀ ਧਾਰਾ 127(2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਲੋਕਾਂ ਦੀ ਪਛਾਣ ਲਈ ਲੜਕੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ

ਨਾਮ: ਸੁਮਨ ਯਾਦਵ

ਪਿਤਾ ਦਾ ਨਾਮ:  ਲਾਲ ਬਹਾਦੁਰ ਯਾਦਵ

ਉਮਰ: 18 ਸਾਲ 1 ਮਹੀਨਾ

ਕੱਦ: 5 ਫੁੱਟ 4 ਇੰਚ

ਰੰਗ: ਗੋਰਾ

ਵਿੱਦਿਅਕ ਯੋਗਤਾ: 10ਵੀਂ ਪਾਸ

ਪਾਏ ਹੋਏ ਕੱਪੜੇ: ਹਰੇ ਰੰਗ ਦਾ ਸੂਟ ਅਤੇ ਸਲਵਾਰ

ਪੁਲਿਸ ਦੀ ਅਪੀਲ ਅਤੇ ਸੰਪਰਕ ਨੰਬਰ

ਚੰਡੀਗੜ੍ਹ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਨਾਗਰਿਕ ਨੂੰ ਇਸ ਲਾਪਤਾ ਲੜਕੀ (ਸੁਮਨ ਯਾਦਵ) ਬਾਰੇ ਕੋਈ ਵੀ ਸੁਰਾਗ ਜਾਂ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਹੇਠ ਲਿਖੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ:

ਐੱਸ.ਐੱਚ.ਓ. / ਥਾਨਾ ਸੈਕਟਰ-31: 9779580931

ਇੰਚਾਰਜ ਪੁਲਿਸ ਚੌਕੀ ਹਾਲੋ ਮਾਜਰਾ: 7087116992

ਪੁਲਿਸ ਕੰਟਰੋਲ ਰੂਮ (PCR): 0172-2741900

Leave a Reply

Your email address will not be published. Required fields are marked *