Major negligence in Tarn Taran: ਬਿਜਲੀ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਕਰੰਟ ਲੱਗਣ ਨਾਲ ਗੰਭੀਰ ਜ਼ਖ਼ਮੀ ਨੌਜਵਾਨ ਦੀ ਮੌਤ

ਤਰਨਤਾਰਨ :  ਜ਼ਿਲ੍ਹੇ ਤਰਨਤਾਰਨ ਦੇ ਪਿੰਡ ਸਭਰਾ ਵਿਖੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟਰਾਂਸਫਾਰਮਰ ਦੀ ਰਿਪੇਅਰ ਕਰਨ…

ਜ਼ਿਲ੍ਹੇ ਤਰਨਤਾਰਨ ਦੇ ਪਿੰਡ ਸਭਰਾ ਵਿਖੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟਰਾਂਸਫਾਰਮਰ ਦੀ ਰਿਪੇਅਰ

ਤਰਨਤਾਰਨ :  ਜ਼ਿਲ੍ਹੇ ਤਰਨਤਾਰਨ ਦੇ ਪਿੰਡ ਸਭਰਾ ਵਿਖੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟਰਾਂਸਫਾਰਮਰ ਦੀ ਰਿਪੇਅਰ ਕਰਨ ਦੌਰਾਨ ਕਰੰਟ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਇਆ ਨੌਜਵਾਨ ਭਿੰਦਾ ਸਿੰਘ ਇਲਾਜ ਦੌਰਾਨ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਇਸ ਦੁੱਖਦਾਇਕ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਨੇ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਟਰਾਂਸਫਾਰਮਰ ਠੀਕ ਕਰਵਾਉਂਦੇ ਸਮੇਂ ਚਾਲੂ ਲਾਈਨ ਕਾਰਨ ਲੱਗਿਆ ਕਰੰਟ

ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਸਤੰਬਰ ਨੂੰ ਪਿੰਡ ਵਿੱਚ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਦੇ ਸਾਹਮਣੇ ਲੱਗੇ ਟਰਾਂਸਫਾਰਮਰ ਨੂੰ ਠੀਕ ਕਰਨ ਦਾ ਕੰਮ ਸੀ। ਮੌਕੇ ‘ਤੇ ਤਾਇਨਾਤ ਬਿਜਲੀ ਮੁਲਾਜ਼ਮਾਂ ਨੇ ਵੈਲਡਿੰਗ ਅਤੇ ਬਿਜਲੀ ਦਾ ਕੰਮ ਜਾਣਦੇ ਭਿੰਦਾ ਸਿੰਘ ਨੂੰ ਟਰਾਂਸਫਾਰਮਰ ਉੱਤੇ ਚੜ੍ਹਾ ਦਿੱਤਾ। ਪਰ ਇਸ ਦੌਰਾਨ ਟਰਾਂਸਫਾਰਮਰ ਵਿੱਚ ਬਿਜਲੀ ਦੀ ਸਪਲਾਈ ਚਾਲੂ ਹੋਣ ਕਾਰਨ ਉਸ ਨੂੰ ਜ਼ਬਰਦਸਤ ਕਰੰਟ ਲੱਗ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮੁਲਾਜ਼ਮਾਂ ਨੇ ਨਹੀਂ ਕਰਵਾਇਆ ਇਲਾਜ

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪਿਛਲੇ 11-12 ਦਿਨਾਂ ਤੋਂ ਉਹ ਬਿਜਲੀ ਕਰਮਚਾਰੀਆਂ ਦੇ ਤਰਲੇ-ਮਿੰਨਤਾਂ ਕਰ ਰਹੇ ਸਨ ਕਿ ਉਨ੍ਹਾਂ ਦੇ ਜ਼ਖ਼ਮੀ ਭਰਾ ਦੀ ਸਾਰ ਲਈ ਜਾਵੇ ਅਤੇ ਇਲਾਜ ਕਰਵਾਇਆ ਜਾਵੇ, ਪਰ ਵਿਭਾਗੀ ਮੁਲਾਜ਼ਮਾਂ ਨੇ ਕੋਈ ਪਰਵਾਹ ਨਹੀਂ ਕੀਤੀ। ਆਖਿਰਕਾਰ, ਇਲਾਜ ਦੀ ਘਾਟ ਅਤੇ ਹਾਲਤ ਵਿਗੜਨ ਕਾਰਨ ਦੇਰ ਰਾਤ ਭਿੰਦਾ ਸਿੰਘ ਦੀ ਮੌਤ ਹੋ ਗਈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਡਿਊਟੀ ਵਿੱਚ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਦਾ ਘਰ ਨਾ ਉੱਜੜੇ।

ਪੁਲਿਸ ਨੇ ਤਿੰਨ ਜਣਿਆਂ ਵਿਰੁੱਧ ਦਰਜ ਕੀਤਾ ਮਾਮਲਾ

ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਚੌਕੀ ਸਭਰਾ ਦੇ ਇੰਚਾਰਜ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਭਿੰਦਾ ਸਿੰਘ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾਵੇਗੀ।

ਬਿਜਲੀ ਵਿਭਾਗ ਦੇ ਚੀਫ਼ ਵੱਲੋਂ ਜਾਂਚ ਦੇ ਆਦੇਸ਼

ਉੱਥੇ ਹੀ, ਜਦੋਂ ਇਸ ਮਾਮਲੇ ਬਾਰੇ ਬਿਜਲੀ ਵਿਭਾਗ ਦੇ ਅੰਮ੍ਰਿਤਸਰ ਜ਼ोन ਦੇ ਚੀਫ਼ ਨਾਲ ਰਾਬਤਾ ਕਾਇਮ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਤੋਂ ਇਸ ਪੂਰੇ ਮਾਮਲੇ ਦੀ ਰਿਪੋਰਟ ਮੰਗ ਲਈ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਵਿੱਚ ਜੋ ਵੀ ਮੁਲਾਜ਼ਮ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Strict action on the Jamui incident: ਨਾਬਾਲਗ ਪੀੜਤਾ ਦੀ ਪਛਾਣ ਵਾਇਰਲ ਕਰਨ ਵਾਲੇ 120 ਸੋਸ਼ਲ ਮੀਡੀਆ ਅਕਾਉਂਟਸ ਵਿਰੁੱਧ FIR, 3 ਗ੍ਰਿਫ਼ਤਾਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *