ਲੋਕ ਸਭਾ ਚੋਣ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪੰਜਾਬ ਦੀਆਂ 13 ਸੀਟਾਂ ਉਤੇ ਦੋ ਜੇਤੂ ਐਲਾਨ ਕਰ ਦਿੱਤੇ ਗਏ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਕਮਿਸ਼ਨ ਨੇ ਜੇਤੂ ਐਲਾਨ ਦਿੱਤਾ ਹੈ। ਉਹ 1,50,000 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਨੇ ਸੀਟ ਫਤਹਿ ਕਰ ਲਈ ਹੈ। ਸੰਗਰੂਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਮੌਜੂਦਾ ਮੈਂਬਰ ਪਾਰਲੀਮੈਂਟ ਸਨ, ਜਿਨ੍ਹਾਂ ਨੇ 2022 ‘ਚ ਜ਼ਿਮਨੀ ਵਿਚ ਚੋਣ ‘ਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਸੰਸਦ ‘ਚ ਮੁੜ ਕਦਮ ਰੱਖਿਆ ਸੀ। ਇਸ ਵਾਰ ਦੇ ਚੋਣ ਨਤੀਜਿਆਂ ਦੇ ਪਹਿਲੇ ਰੁਝਾਨਾਂ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੀਡ ਬਣਾ ਲਈ ਸੀ ਤੇ ਇਹ ਲੀਡ ਹਰ ਰੁਝਾਨ ਨਾਲ ਵੱਧਦੀ ਹੀ ਗਈ। ਦੂਜੇ ਨੰਬਰ ‘ਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਤੀਜੇ ਨੰਬਰ ‘ਤੇ ਰਹੇ।
ਗੁਰਮੀਤ ਸਿੰਘ ਮੀਤ ਹੇਅਰ ਦੀ ਲੀਡ ਡੇਢ ਲੱਖ ਤੋਂ ਪਾਰ
ਗੁਰਮੀਤ ਸਿੰਘ ਮੀਤ ਹੇਅਰ (AAP) – 307046
ਸਿਮਰਨਜੀਤ ਸਿੰਘ ਮਾਨ SAD (A) – 156770
ਸੁਖਪਾਲ ਸਿੰਘ ਖਹਿਰਾ CONG – 154222



