ਆਈਏਐਸ ਅਧਿਕਾਰੀ ਜੋੜੇ ਦੀ ਧੀ ਨੇ ਸਰਕਾਰੀ ਰਿਹਾਇਸ਼ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ, ਸੁਸਾਈਡ ਨੋਟ ਬਰਾਮਦ

National News : ਮਹਾਰਾਸ਼ਟਰ ਕੇਡਰ ਦੇ ਆਈਏਐੱਸ ਜੋੜੇ ਦੀ ਬੇਟੀ ਨੇ ਕਥਿਤ ਤੌਰ ਉਤੇ ਖੁਦਕੁਸ਼ੀ ਕਰ ਲਈ। ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀ ਸੀ। ਜਾਣਕਾਰੀ…

National News : ਮਹਾਰਾਸ਼ਟਰ ਕੇਡਰ ਦੇ ਆਈਏਐੱਸ ਜੋੜੇ ਦੀ ਬੇਟੀ ਨੇ ਕਥਿਤ ਤੌਰ ਉਤੇ ਖੁਦਕੁਸ਼ੀ ਕਰ ਲਈ। ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀ ਸੀ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਕੇਡਰ ਦੇ ਆਈਏਐੱਸ ਅਧਿਕਾਰੀ ਵਿਕਾਸ ਚੰਦਰ ਰਸਤੋਗੀ ਅਤੇ ਰਾਧਿਕਾ ਰਸਤੋਗੀ ਦੀ ਬੇਟੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਉਮਰ 27 ਸਾਲ ਹੈ। ਅੱਜ ਸਵੇਰੇ 4 ਵਜੇ ਦੇ ਕਰੀਬ ਕੁੜੀ ਨੇ ਨਰੀਮਨ ਪੁਆਇੰਟ ਸਥਿਤ ਆਪਣੀ ਸਰਕਾਰੀ ਰਿਹਾਇਸ਼ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਤੁਰੰਤ ਜੀਟੀ ਰੋਡ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
ਜ਼ਿਕਰਯੋਗ ਹੈ ਕਿ ਉਹ ਸੋਨੀਪਤ ਵਿੱਚ ਐੱਲਐੱਲਬੀ ਦੀ ਪੜ੍ਹਾਈ ਕਰ ਰਹੀ ਸੀ। ਇਹ ਪਤਾ ਚਲਿਆ ਕਿ ਉਹ ਆਪਣੇ ਅਕਾਦਮਿਕ ਪ੍ਰਦਰਸ਼ਨ ਬਾਰੇ ਚਿੰਤਤ ਸੀ। ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਲਿਪੀ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *